ਨਹੀਂ ਟਲੇ ਲੋਕ, ਫੋਕੀ ਟੌਹਰ ਨੇ ਲਈ ਲਾੜੇ ਦੀ ਜਾਨ, ਦੋ ਸਕੇ ਭਰਾ ਵੀ ਗੰਭੀਰ ਜ਼ਖ਼ਮੀ
ਕੀ ਹੈ ਪੂਰਾ ਮਾਮਲਾ?
ਗੂਹਲਾ 'ਚ ਵਿਕਰਮ ਵੋਹਰਾ ਦਾ ਵਿਆਹ ਸਾਲ ਦੇ ਅਖੀਰਲੇ ਦਿਨ ਰੱਖਿਆ ਗਿਆ ਸੀ, ਜਿਸ ਤੋਂ ਇੱਕ ਰਾਤ ਪਹਿਲਾਂ ਘਰ ਵਿੱਚ ਡੀ.ਜੇ. 'ਤੇ ਲੇਡੀਜ਼ ਸੰਗੀਤ ਦੇ ਪ੍ਰੋਗਰਾਮ ਦੌਰਾਨ ਗਾਣੇ ਦੀ ਲੋਰ 'ਚ ਕਿਸੇ ਰਿਸ਼ਤੇਦਾਰ ਨੇ ਬੰਦੂਕ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰਤੂਸ ਨਾਲ਼ੀ 'ਚ ਫਸ ਗਿਆ ਅਤੇ ਜਦੋਂ ਉਸਨੇ ਬੰਦੂਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਗੋਲ਼ੀ ਚੱਲ ਗਈ। ਇਹ ਗੋਲੀ ਸਾਹਮਣੇ ਨੱੱਚ ਰਹੇ ਲਾੜੇ ਦੇ ਜਾ ਵੱਜੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਸਮਾਗਮ 'ਚ ਮੌਜੂਦ ਦੋ ਸਕੇ ਭਰਾਵਾਂ ਵਿਕਰਮਜੀਤ ਸਿੰਘ ਵੜੈਚ ਤੇ ਨਵਤੇਜ ਸਿੰਘ ਵੜੈਚ ਵੀ ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਵੇਂ ਭਰਾਵਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।
ਦੱਸ ਦੇਈਏ ਕਿ ਵਿਕਰਮ ਵੋਹਰਾ ਸਵਿਟਜ਼ਰਲੈਂਡ ਦਾ ਵਾਸੀ ਸੀ ਤੇ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ।
—PTC News