ਰੰਜਿਸ਼ ਦੇ ਚੱਲਦਿਆਂ ਕੀਤਾ ਬਜ਼ੁਰਗ ਦਾ ਕਤਲ
Reported by: PTC News Desk Edited by: Joshi
--
December 31st 2017 08:57 AM
--
Updated:
December 31st 2017 01:30 PM
ਰੰਜਿਸ਼ ਦੇ ਚੱਲਦਿਆਂ ਕੀਤਾ ਬਜ਼ੁਰਗ ਦਾ ਕਤਲ
ਰੰਜਿਸ਼ ਦੇ ਚੱਲਦਿਆਂ ਕੀਤਾ ਬਜ਼ੁਰਗ ਦਾ ਕਤਲ
ਚਾਉਕੇ ਅਧੀਨ ਪੈਂਦੇ ਪਿੰਡ ਕਰਾੜਵਾਲਾ ਵਿਖੇ ਇੱਕ ਪੁਰਾਣੀ ਰਜਿੰਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਨੇ ਇੱਕ ਬਜ਼ੁਰਗ ਦੇ ਘਰ 'ਚ ਦਾਖਲ ਹੋ ਕੇ ਉਸਦਾ ਗੰਡਾਸੇ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਦੀ ਪੁੱਤਰੀ ਦੇ ਬਿਆਨ ਦਿੰਦਿਆਂ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਥਾਣਾ ਰਾਮਪੁਰਾ ਸਦਰ ਦੇ ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਞ ਮਹਿੰਦਰ ਸਿੰਘ (੭੦) ਪਿਛਲੇ ਕੁਝ ਸਮੇਂ ਤੋਂ ਆਪਣੇ ਖੇਤ 'ਚ ਹੀ ਆਪਣਾ ਘਰ ਬਣਾ ਕੇ ਪਰਿਵਾਰ ਸਮੇਤ ਰਹਿ ਰਿਹਾ ਸੀ। ਤਕਰੀਬਨ ਰਾਤ ਸਾਢੇ ੧੦ ਵਜੇ ਬਜ਼ੁਰਗ ਦੇ ਘਰ ਉਸ ਦਾ ਗੁਆਂਢੀ ਸੁਖਦੇਵ ਸਿੰਘ ਆਪਣੇ ਬੇਟਿਆਂ ਨਾਲ ਉਸ ਦੇ ਘਰ ਦਾਖਲ ਹੋ ਗਿਆ।
ਬਜ਼ੁਰਗ ਦੇ ਘਰ 'ਚ ਦਾਖਲ ਹੋ ਕੇ ਹਮਲਾਵਰਾਂ ਨੇ ਘਰ ਦੇ ਇਕ ਕਮਰੇ 'ਚ ਸੌਂ ਰਹੇ ਮਹਿੰਦਰ ਸਿੰਘ ਦੇ ਜਬਾੜੇ 'ਤੇ ਗੰਡਾਸਾ ਮਾਰ ਦਿੱਤਾ ਅਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਹਿੰਦਰ ਸਿੰਘ ਦੀ ਚੀਕ ਸੁਣ ਕੇ ਉਸ ਦੀ ਪਤਨੀ ਅਤੇ ਪੁੱਤਰੀ ਸਰਬਜੀਤ ਕੌਰ ਜੋ ਕਿ ਦੂਸਰੇ ਕਮਰੇ 'ਚ ਸੁੱਤੀਆਂ ਸਨ, ਜਾਗ ਪਈਆਂ ਅਤੇ ਮੌਕੇ ਤੋਂ ਤਿੰਨੋਂ ਮੁਲਜ਼ਮ ਫਰਾਰ ਹੋ ਗਏ।
ਮੌਕੇ 'ਤੇ ਪੁਲਿਸ ਨੂੰ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜਿਆ ਗਿਆ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
—PTC News