Wed, Oct 14, 2026
Whatsapp

ਲੱਖਾਂ ਰੁਪਏ ਦੇ ਕੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ

Reported by:  PTC News Desk  Edited by:  Joshi -- December 15th 2017 06:34 PM
ਲੱਖਾਂ ਰੁਪਏ ਦੇ ਕੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ

ਲੱਖਾਂ ਰੁਪਏ ਦੇ ਕੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ

ਲੱਖਾਂ ਰੁਪਏ ਦੇ ਕੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ: ਫਰੀਦਾਬਾਦ ਦੀ ਡੀ.ਐੱਲ.ਐੱਫ. ਕ੍ਰਾਈਮ ਬ੍ਰਾਂਚ ਵੱਲੋਂ ਡਬੁਆ ਕਾਲੋਨੀ 'ਚ ਵਾਪਰੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਕਾਤਲ ਕੋਈ ਬਾਹਰਲਾ ਨਹੀਂ ਬਲਕਿ ਘਰ ਤੋਂ ਹੀ ਸੀ। ਪੁਲਿਸ ਵੱਲੋਂ ਕਾਤਲਾਂ ਦਾ ਪਤਾ ਲਗਾ ਲਿਆ ਗਿਆ ਹੈ। ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਨੇ ਹੀ ਆਪਣੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ ਹੈ। ਮਹਿਲਾ ਨੇ ਆਣੇ ਪਤਨੀ ਨੂੰ ਮਰਵਾਉਣ ਲਈ ਦੋ ਲੜਕਿਆਂ ਨੂੰ ਡੇਢ ਲੱਖ ਦੀ ਸੁਪਾਰੀ ਦਿੱਤੀ ਸੀ। ਲੱਖਾਂ ਰੁਪਏ ਦੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਯੂਪੀ ਦੇ ਰਾਧੇਸ਼ਿਆਮ ਬੀਤੀ ਸੋਮਵਾਰ ਦੀ ਰਾਤ ਤੋਂ ਘਰ ਨਹੀਂ ਆਇਆ ਸੀ। ਭਾਲ ਦੌਰਾਨ ਉਸਦੀ ਲਾਸ਼ ਪਿੰਡ ਬਾਜੜੀ ਦੇ ਮਿਲੀ ਸੀ।  ਉਸਦੇ ਗਲੇ 'ਤੇ ਫੰਦੇ ਦੇ ਨਿਸ਼ਾਨ ਸਨ ਅਤੇ ਨੱਕ ਅਤੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਕੇਸ ਕ੍ਰਾਈਮ ਬ੍ਰਾਂਚ ਡੀ.ਐੱਲ.ਐੱਫ. ਕੋਲ ਆਇਆ ਸੀ। ਜਾਂਚ ਦੌਰਾਨ ਉਹਨਾਂ ਨੇ ਸ਼ੱਕ ਦੇ ਅਧਾਰ 'ਤੇ ਪਤਨੀ ਪਾਇਲ, ਡਬੁਆ ਕਾਲੋਨੀ ਨਿਵਾਸੀ ਆਸ਼ੀਸ਼, ਪ੍ਰਕਾਸ਼, ਕਰਮਬੀਰ ਉਰਫ ਨਰਵੇਸ਼ ਜੋ ਕਿ ਯੂ.ਪੀ. 'ਚ ਰਹਿੰਦਾ ਹੈ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣਾ ਦੋਸ਼ ਕਬੂਲ ਲਿਆ ਸੀ। ਕਿਉਂ ਕੀਤਾ ਕਤਲ? ਕਰਮਬੀਰ ਜੋ ਕਿ ਇਕ ਕਾਸਮੈਟਿਕ ਦੀ ਦੁਕਾਨ ਚਲਾਉਂਦਾ ਹੈ ਪਾਇਲ ਨਾਲ ਵਿਆਹ ਕਰਨਾ ਚਾਹੁੰਦਾ ਸੀ, ਮਗਰ ਪਾਇਲ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਫਿਰ ਇਸ ਪ੍ਰੇਮ ਕਹਾਣੀ ਨੂੰ ਸਿਰੇ ਚੜ੍ਹਾਉਣ ਲਈ ਪਾਇਲ ਨੇ ਪਤੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਅਤੇ ਕਤਲ ਲਈ ਡੇਢ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਦੋਸ਼ੀਆਂ ਨੇ ਬਾਜੜੀ ਦੇ ਖੇਤਾਂ 'ਚ ਚੁੰਨੀ ਨਾਲ ਮ੍ਰਿਤਕ ਦਾ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਪਾਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK