ਸ਼ੇਰਾ ਦਾ ਸਾਥੀ ਤਲਜੀਤ ਜਿੰਮੀ ਪਾਇਲ ਅਦਾਲਤ 'ਚ ਪੇਸ਼
Reported by: PTC News Desk Edited by: Joshi
--
December 12th 2017 03:27 PM
--
Updated:
December 12th 2017 03:44 PM
ਸ਼ੇਰਾ ਦਾ ਸਾਥੀ ਤਲਜੀਤ ਜਿੰਮੀ ਪਾਇਲ ਅਦਾਲਤ 'ਚ ਪੇਸ਼
ਪੰਜਾਬ 'ਚ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਮਾਮਲੇ 'ਚ ਮੁੱਖ ਮੁਲਜ਼ਮ ਤਲਜੀਤ ਸਿੰਘ ਜਿੰਮੀ ਨੂੰ ਪੁਲਿਸ ਵੱਲੋਂ ਪਾਇਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਿੰਮੀ 'ਤੇ ਥਾਣਾ ਮਲੌਦ ਅਧੀਨ ਪੈਂਦੇ ਜਗੇੜਾ ਪਿੰਡ ਦੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿੱਚ ਕੰਟੀਨ ਚਲਾਉਂਦੇ ਪਿਉ-ਪੁੱਤ ਦੇ ਕਤਲ ਦਾ ਸ਼ਾਮਿਲ ਹੋਣ ਦਾ ਦੋਸ਼ ਹੈ।

ਮਾਮਲੇ 'ਚ ਹੋਰ ਪੁੱਛ-ਪੜਤਾਲ ਲਈ ਪੁਲਿਸ ਵੱਲੋਂ ਉਸਦਾ ਹੋਰ 2 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਘਟਨਾ 25 ਫਰਵਰੀ 2017 ਨੂੰ ਸਾਹਮਣੇ ਆਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਅਤੇ ਇਸ ਕਤਲ ਕਾਂਡ ਨਾਲ ਜੁੜੇ ਅਹਿਮ ਸੁਰਾਗ ਲੱਭਣ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ।
—PTC News