ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ 2013 ਵਿੱਚ ਮੁੰਬਈ ਆਏ ਯਸ਼ਸਵੀ ਜੈਸਵਾਲ ਨੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਸੰਘਰਸ਼ ਕੀਤਾ। ਇੱਥੇ ਆ ਕੇ ਕਦੇ ਉਹ ਤੰਬੂਆਂ ਵਿੱਚ ਸੌਂਦਾ ਤੇ ਕਦੇ ਪਾਣੀਪੁਰੀ ਵੇਚਦਾ। ਪਰ ਕਿਹਾ ਜਾਂਦਾ ਹੈ ਕਿ ਤੁਸੀਂ ਜਿੰਨਾ ਚੁੱਪ-ਚਾਪ ਸੰਘਰਸ਼ ਕਰਦੇ ਹੋ, ਤੁਹਾਡੀ ਸਫਲਤਾ ਓਨੀ ਹੀ ਉੱਚੀ ਹੁੰਦੀ ਜਾਂਦੀ ਹੈ। ਅੱਜ ਪੂਰੀ ਦੁਨੀਆ ਯਸ਼ਸਵੀ ਜੈਸਵਾਲ ਨੂੰ ਸਲਾਮ ਕਰ ਰਹੀ ਹੈ ਕਿਉਂਕਿ ਉਸ ਨੇ ਆਪਣੀ ਮਿਹਨਤ ਨਾਲ ਉਹ ਮੁਕਾਮ ਹਾਸਲ ਕੀਤਾ ਹੈ ਜਿਸ ਦੀ ਉਹ ਹੱਕਦਾਰ ਸੀ। ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਇਸ ਸਮੇਂ ਚਾਰੇ ਪਾਸੇ ਚਰਚਾ ਹੁੰਦੀ ਹੈ। ਜੈਸਵਾਲ ਨੇ ਆਈ.ਪੀ.ਐਲ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਸ ਨੂੰ ਭਾਰਤੀ ਕੈਂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਜੈਸਵਾਲ ਨੇ ਜੀਵਨ ਵਿੱਚ ਤਮਾਂਮ ਮੁਸ਼ਕਿਲਾਂ 'ਤੇ ਕਾਬੂ ਪਾ ਕੇ ਇਹ ਮੁਕਾਮ ਹਾਸਲ ਕੀਤਾ ਹੈ ਜਿਸ ਨੂੰ ਉਹ ਜੀਅ ਰਿਹਾ ਹੈ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਜੈਸਵਾਲ ਦੀ ਕੁੱਲ ਜਾਇਦਾਦ 16 ਕਰੋੜ ਰੁਪਏ ਹੈ। ਇਸ ਸਲਾਮੀ ਬੱਲੇਬਾਜ਼ ਨੇ 2020 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ 'ਚ ਭਾਰਤ ਦੀ ਕਪਤਾਨੀ ਕੀਤੀ ਸੀ ਪਰ ਉੱਥੇ ਭਾਰਤੀ ਟੀਮ ਉਪ ਜੇਤੂ ਰਹੀ ਸੀ। ਇਸ ਵਿਸ਼ਵ ਕੱਪ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਉਸ ਨੂੰ 2.40 ਕਰੋੜ ਰੁਪਏ ਵਿੱਚ ਖਰੀਦਿਆ ਅਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਰਾਜਸਥਾਨ ਨੇ ਇੱਕ ਵਾਰ ਫਿਰ ਆਪਣੀ ਤਨਖ਼ਾਹ ਵਿੱਚ ਵਾਧਾ ਕੀਤਾ ਅਤੇ ਇਸ ਖਿਡਾਰੀ ਨੂੰ 2022 ਵਿੱਚ 4 ਕਰੋੜ ਰੁਪਏ ਦੇ ਕੇ ਬਰਕਰਾਰ ਰੱਖਿਆ। ਯਾਨੀ 2020 ਤੋਂ ਲੈ ਕੇ ਪਿਛਲੇ ਸੀਜ਼ਨ ਤੱਕ ਯਸ਼ਸਵੀ ਨੇ ਆਈਪੀਐਲ ਤੋਂ ਕੁੱਲ 8.80 ਕਰੋੜ ਰੁਪਏ ਕਮਾਏ ਸਨ। ਇਸ ਸੀਜ਼ਨ 'ਚ ਵੀ ਫਰੈਂਚਾਇਜ਼ੀ ਉਨ੍ਹਾਂ ਨੂੰ 4 ਕਰੋੜ ਰੁਪਏ ਦੇਵੇਗੀ।ਯਸ਼ਸਵੀ ਜੈਸਵਾਲ ਮੁੰਬਈ ਲਈ ਘਰੇਲੂ ਕ੍ਰਿਕਟ ਖੇਡਦਾ ਹੈ। ਹੁਣ ਤੱਕ ਉਹ ਘਰੇਲੂ ਕ੍ਰਿਕਟ ਵਿੱਚ ਕੁੱਲ 14 ਪਹਿਲੀ ਸ਼੍ਰੇਣੀ ਮੈਚ ਖੇਡ ਚੁੱਕਾ ਹੈ। ਬੀਸੀਸੀਆਈ 21 ਤੋਂ ਘੱਟ ਪਹਿਲੇ ਦਰਜੇ ਦੇ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ 40,000 ਰੁਪਏ ਪ੍ਰਤੀ ਦਿਨ ਦਿੰਦਾ ਹੈ। ਇਸ ਹਿਸਾਬ ਨਾਲ ਯਸ਼ਸਵੀ ਨੇ ਲਗਭਗ 20 ਲੱਖ ਰੁਪਏ ਕਮਾ ਲਏ ਹਨ। ਇਸ ਤੋਂ ਇਲਾਵਾ ਉਸ ਨੇ ਲਿਸਟ-ਏ ਅਤੇ ਟੀ-20 ਮੈਚਾਂ ਤੋਂ ਵੀ ਕਮਾਈ ਕੀਤੀ ਹੈ। ਸਪੋਰਟਸਕੀਡਾ ਦੀ ਰਿਪੋਰਟ ਮੁਤਾਬਕ ਯਸ਼ਸਵੀ ਦਾ ਭਦੋਹੀ ਵਿੱਚ ਵੱਡਾ ਘਰ ਹੈ। ਜੈਸਵਾਲ SUV ਮਰਸਡੀਜ਼ ਦੇ ਮਾਲਕ ਹਨ। ਯਸ਼ਸਵੀ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਹ ਟੀਮ ਇੰਡੀਆ ਲਈ ਆਪਣੀ ਦਾਅਵੇਦਾਰੀ ਜਤਾ ਰਿਹਾ ਹੈ।ਭਾਰਤ ਦੇ ਇਸ 21 ਸਾਲਾ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਵੈਸਟਇੰਡੀਜ਼ ਖਿਲਾਫ ਟੈਸਟ ਡੈਬਿਊ ਮੈਚ ‘ਚ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ 'ਪਲੇਅਰ ਆਫ਼ ਦਿ ਮੈਚ' ਦਾ ਖਿਤਾਬ ਜਿੱਤਿਆ ਸੀ।
Yashasvi Jaiswal's family has shifted from 2 BHK to a new 5 BHK flat in Mumbai.
His brother said, "Yashasvi always had one wish - to own his own house". (Indian Express) pic.twitter.com/bDlDJdJFeL
— Mufaddal Vohra (@mufaddal_vohra) July 15, 2023