Anmol Kwatra: ਅਨਮੋਲ ਕਵਾਤਰਾ ਨੇ ਜਾਨ ਜੋਖ਼ਮ 'ਚ ਪਾ ਹੜ੍ਹ ਪੀੜਤਾਂ ਦੀ ਇੰਝ ਕੀਤੀ ਮਦਦ, ਦੇਖੋ ਵੀਡੀਓ
Anmol Kwatra : ਪੰਜਾਬ ‘ਚ ਬੇਸ਼ਕ ਮੀਂਹ ਨਹੀਂ ਪੈ ਰਿਹਾ ਹੈ ਪਰ ਬੀਤੇ ਦਿਨਾਂ ‘ਚ ਪਿਆ ਮੀਂਹ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਬੇਘਰ ਹੋ ਗਏ ਹਨ ਖਾਣ-ਪੀਣ ਦਾ ਵੀ ਉਨ੍ਹਾਂ ਨੂੰ ਔਖਾ ਹੋਇਆ ਪਿਆ ਹੈ। ਕਈ ਜਥੇਬੰਦੀਆਂ ਅਤੇ ਲੋਕ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਹਨ।
ਇਸੇ ਦੇ ਚੱਲਦੇ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਰ ਕੋਈ ਵੀਡੀਓ ਨੂੰ ਦੇਖ ਆਪਣੇ ਆਪ ਨੂੰ ਅਨਮੋਲ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਿਹਾ ਹੈ।
ਅਨਮੋਲ ਕਵਾਤਰਾ ਨੇ ਇਸ ਸਬੰਧੀ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ‘ਚ ਉਹ ਸਮਾਜ ਸੇਵੀ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਅਨਮੋਲ ਕਵਾਤਰਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਅਨਮੋਲ ਕਿਵੇਂ ਸਿਰ 'ਤੇ ਖਾਣ ਪੀਣ ਦੀ ਸਪਲਾਈ ਵਾਲਾ ਬਕਸਾ ਚੁੱਕ ਕੇ ਪਾਣੀ 'ਚ ਤੁਰੇ ਜਾ ਰਹੇ ਹਨ। ਇਸ ਵੀਡੀਓ 'ਚ ਅਨਮੋਲ ਦੀ ਸਾਦਗੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਰ ਕੋਈ ਵੀਡੀਓ ਨੂੰ ਦੇਖ ਆਪਣੇ ਆਪ ਨੂੰ ਅਨਮੋਲ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਿਹਾ ਹੈ।
- PTC NEWS