Chandrayaan-3 Pragyan Rover: ਰੋਵਰ ਪ੍ਰਗਿਆਨ ਦੀ ਪਹਿਲੀ ਝਲਕ ਆਈ ਸਾਹਮਣੇ, ISRO ਨੇ ਸਾਂਝੀ ਕੀਤੀ ਵੀਡੀਓ, ਤੁਸੀਂ ਵੀ ਦੇਖੋ
Chandrayaan-3 Pragyan Rover: ਚੰਦਰਯਾਨ-3 ਨੇ ਚੰਨ ਦੀ ਸਤ੍ਹਾ 'ਤੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਐਕਸ 'ਤੇ ਵਿਕਰਮ ਲੈਂਡਰ ਤੋਂ ਬਾਹਰ ਨਿਕਲਣ ਵਾਲੇ ਪ੍ਰਗਿਆਨ ਰੋਵਰ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਗਿਆਨ ਲੈਂਡਰ ਤੋਂ ਬਾਹਰ ਆਉਣ ਤੋਂ ਬਾਅਦ ਕਿਵੇਂ ਚੰਦਰਮਾ ਦੀ ਸਤ੍ਹਾ 'ਤੇ ਚੱਲ ਰਿਹਾ ਹੈ।
... ... and here is how the Chandrayaan-3 Rover ramped down from the Lander to the Lunar surface. pic.twitter.com/nEU8s1At0W
— ISRO (@isro) August 25, 2023
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਗਿਆਨ ਲੈਂਡਰ ਤੋਂ ਬਾਹਰ ਆਉਣ ਤੋਂ ਬਾਅਦ ਕਿਵੇਂ ਚੰਨ ਦੀ ਸਤ੍ਹਾ 'ਤੇ ਚੱਲ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇਸਰੋ ਨੇ ਲਿਖਿਆ ਕਿ ਦੇਖੋ ਕਿਵੇਂ ਚੰਦਰਯਾਨ-3 ਰੋਵਰ ਲੈਂਡਰ ਤੋਂ ਚੰਦਰਮਾ ਦੀ ਸਤ੍ਹਾ 'ਤੇ ਉਤਰਿਆ।
ਇਸਰੋ ਨੇ ਸ਼ੁੱਕਰਵਾਰ ਨੂੰ ਛੇ ਪਹੀਏ ਅਤੇ 26 ਕਿਲੋਗ੍ਰਾਮ ਵਾਲੇ ਪ੍ਰਗਿਆਨ ਰੋਵਰ ਦਾ ਵੀਡੀਓ ਸਾਂਝਾ ਕੀਤਾ। ਇਸ ਨੇ ਵੀਰਵਾਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਜਾਰੀ ਕੀਤੀ ਗਈ ਵੀਡੀਓ 'ਚ ਸ਼ੁਰੂਆਤ 'ਚ ਚੰਨ ਦੀ ਸਤ੍ਹਾ 'ਤੇ ਲਹਿਰਾਂ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਵੇਂ ਹੀ ਇਹ ਨੇੜੇ ਪਹੁੰਚਿਆ ਤਾਂ ਉੱਥੇ ਕਈ ਵੱਡੇ-ਛੋਟੇ ਟੋਏ ਨਜ਼ਰ ਆਏ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਬੈਂਗਲੁਰੂ 'ਚ ਇਸਰੋ ਹੈੱਡਕੁਆਰਟਰ ਪਹੁੰਚਣਗੇ। ਉੱਥੇ ਉਹ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ ਅਤੇ ਚੰਦਰਯਾਨ-3 ਦੇ ਸਫਲ ਲੈਂਡਿੰਗ 'ਤੇ ਉਨ੍ਹਾਂ ਨੂੰ ਵਧਾਈ ਦੇਣਗੇ। ਚੰਦਰਯਾਨ-3 ਨੂੰ ਇਸਰੋ ਵੱਲੋਂ 14 ਜੁਲਾਈ ਨੂੰ ਭਾਰਤ ਤੋਂ ਲਾਂਚ ਕੀਤਾ ਗਿਆ ਸੀ।
23 ਅਗਸਤ ਨੂੰ ਚੰਦਰਯਾਨ-3 ਨੇ ਚੰਨ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਸਾਫਟ-ਲੈਂਡ ਕੀਤਾ। ਇਸ ਨਾਲ ਭਾਰਤ ਚੰਨ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਤੋਂ ਪਹਿਲਾਂ ਸੋਵੀਅਤ ਸੰਘ, ਅਮਰੀਕਾ ਅਤੇ ਚੀਨ ਚੰਨ 'ਤੇ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: Donald Trump Mugshot: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ, 20 ਮਿੰਟ ਬਾਅਦ ਹੀ ਜੇਲ੍ਹ ਤੋਂ ਹੋਏ ਰਿਹਾਅ
- PTC NEWS