Donald Trump Mugshot: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ, 20 ਮਿੰਟ ਬਾਅਦ ਹੀ ਜੇਲ੍ਹ ਤੋਂ ਹੋਏ ਰਿਹਾਅ
Donald Trump Mugshot: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੱਖਣੀ ਰਾਜ ਵਿੱਚ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਲਈ ਧੌਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਵੀਰਵਾਰ ਨੂੰ ਜਾਰਜੀਆ ਦੀ ਇੱਕ ਜੇਲ੍ਹ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ। ਜਿੱਥੇ $ 200,000 ਦੇ ਬਾਂਡ 'ਤੇ ਰਿਹਾ ਕੀਤਾ ਗਿਆ।
ਜਾਰਜੀਆ ਵਿੱਚ ਟਰੰਪ ਦਾ ਸਮਰਪਣ ਚੌਥੀ ਵਾਰ ਹੈ ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਤੋਂ ਬਾਅਦ ਆਪਣੇ ਆਪ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਕੀਤਾ ਹੈ।
ਪੁਲਿਸ ਰਿਕਾਰਡ ਵਿੱਚ ਟਰੰਪ ਦੇ ਫਿੰਗਰਪ੍ਰਿੰਟ:
NYT ਦੇ ਅਨੁਸਾਰ ਟਰੰਪ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ। ਇਹ ਦਸਤਾਵੇਜ਼ ਅਦਾਲਤ ਅਤੇ ਪੁਲਿਸ ਰਿਕਾਰਡ ਦਾ ਹਿੱਸਾ ਬਣਨਗੇ। ਟਰੰਪ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਵੀ ਆਤਮ ਸਮਰਪਣ ਕਰ ਦਿੱਤਾ। 15 ਅਗਸਤ ਨੂੰ ਅਟਲਾਂਟਾ ਦੀ ਅਦਾਲਤ ਨੇ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ 'ਚ ਸ਼ਾਮਲ 41 ਦੋਸ਼ਾਂ 'ਚੋਂ 13 'ਚ ਟਰੰਪ ਦਾ ਨਾਂ ਸ਼ਾਮਲ ਹੈ।
ਟਰੰਪ 2 ਸਾਲ ਬਾਅਦ ਟਵਿੱਟਰ 'ਤੇ ਪਰਤੇ, ਮਗਸ਼ੌਟ ਕੀਤਾ ਸ਼ੇਅਰ:
ਅਟਲਾਂਟਾ ਵਿੱਚ ਮਗਸ਼ੌਟ ਅਤੇ ਹੋਰ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ (ਐਕਸ) 'ਤੇ ਪੋਸਟ ਕੀਤਾ। ਇੱਥੇ ਉਨ੍ਹਾਂ ਨੇ ਆਪਣਾ ਮਗਸ਼ੌਟ ਸਾਂਝਾ ਕੀਤਾ ਅਤੇ ਲਿਖਿਆ- ਚੋਣ ਦਖਲਅੰਦਾਜ਼ੀ, ਆਤਮ ਸਮਰਪਣ ਨਾ ਕਰੋ। ਟਰੰਪ ਨੇ ਹੁਣ 2021 ਤੋਂ ਬਾਅਦ ਪਹਿਲੀ ਵਾਰ ਟਵਿੱਟਰ 'ਤੇ ਪੋਸਟ ਪਾਈ ਹੈ। ਟਵਿੱਟਰ ਦੇ CEO ਐਲੋਨ ਮਸਕ ਨੇ ਵੀ ਟਰੰਪ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ।
https://t.co/MlIKklPSJT pic.twitter.com/Mcbf2xozsY — Donald J. Trump (@realDonaldTrump) August 25, 2023
- PTC NEWS