Ludhiana ’ਚ ਤੇਜ਼ ਰਫਤਾਰ ਸਕੂਟੀ ਸਵਾਰ ਨੇ ਬੱਚੇ ਨੂੰ ਮਾਰੀ ਭਿਆਨਕ ਟੱਕਰ; 3 ਫੁੱਟ ਉੱਛਲ ਕੇ ਡਿੱਗਿਆ ਬੱਚਾ, ਹਾਲਤ ਨਾਜ਼ੁਕ
Ludhiana Accident News : ਪੰਜਾਬ ’ਚ ਲਗਾਤਾਰ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਾਪਰ ਹਹੀਆਂ ਹਨ। ਜਿਸ ਕਾਰਨ ਇਨ੍ਹਾਂ ਹਾਦਸਿਆਂ ’ਚ ਕਈ ਪਰਿਵਾਰ ਤਬਾਹ ਵੀ ਹੋ ਚੁੱਕੇ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਕੂਟੀ ਸਵਾਰ ਨੇ ਸਾਈਕਲ ਸਵਾਰ ਬੱਚੇ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਬੱਚਾ ਤਿੰਨ ਫੁੱਟ ਉਛਲ ਕੇ ਜ਼ਮੀਨ ’ਤੇ ਡਿੱਗ ਗਿਆ। ਹਾਦਸੇ ਦੀਆਂ ਭਿਆਨਕ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ।
ਦੱਸ ਦਈਏ ਕਿ ਜ਼ਿਲ੍ਹੇ ਦੇ 33 ਫੁਟਾ ਸਥਿਤ ਗੁਰੂ ਨਾਨਕ ਨਗਰ ’ਚ ਵਾਪਰੀ ਹੈ। ਸੀਸੀਟੀਵੀ ’ਚ ਦਿਖ ਰਿਹਾ ਹੈ ਕਿ ਸਾਈਕਲ ਸਵਾਰ ਬੱਚਾ ਸੜਕ ਪਾਰ ਕਰ ਰਿਹਾ ਹੈ ਇਸ ਦੌਰਾਨ ਇੱਕ ਤੇਜ਼ ਰਫਤਾਰ ਸਕੂਟੀ ਸਵਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਬੱਚਾ 3 ਫੁੱਟ ਉੱਪਰ ਉਛਲ ਕੇ ਸੜਕ ’ਤੇ ਡਿੱਗ ਗਿਆ। ਟੱਕਰ ਮਗਰੋਂ ਨੇੜੇ ਮੌਜੂਦ ਲੋਕਾਂ ਨੇ ਬੱਚੇ ਨੂੰ ਚੁੱਕਿਆ। ਬੱਚੇ ਦੀ ਪਛਾਣ ਰੇਸ਼ਵ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀ ਬੱਚਾ ਆਪਣੀ ਸਾਈਕਲ ਨੂੰ ਠੀਕ ਕਰਵਾਉਣ ਦੇ ਲਈ ਘਰੋਂ ਨਿਕਲਿਆ ਸੀ ਜਦੋਂ ਘਰ ਵਾਪਸ ਆ ਰਹੇ ਸਕੂਟੀ ਸਵਾਰ ਵਿਅਕਤੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਬੱਚਾ ਖੂਨ ਨਾਲ ਲੱਥਪੱਥ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ। ਡਾਕਟਰਾਂ ਮੁਤਾਬਿਕ ਬੱਚੇ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : Jalandhar ਦੇ ਸੰਤੋਖਪੁਰਾ ਵਿੱਚ ਡਾਕਟਰ ਦੇ ਘਰ ’ਤੇ ਫਾਇਰਿੰਗ; ਬਾਈਕ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
- PTC NEWS