ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ, CM ਮਾਨ ਨੂੰ ਆਖੀ ਇਹ ਗੱਲ
ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਬੀਤੇ ਦਿਨ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ ਜਿਸਦੀ ਜਾਣਕਾਰੀ ਉਨ੍ਹਾਂ ਨੇ ਹਾਈਕੋਰਟ ਨੂੰ ਵੀ ਦਿੱਤੀ। ਇਸ ਤੋਂ ਬਾਅਦ ਅੱਜ ਮੁੜ ਤੋਂ ਮਨੀਸ਼ਾ ਗੁਲਾਟੀ ਨੇ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਅਹੁਦਾ ਸਾਂਭ ਲਿਆ ਹੈ।
ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਾਲ 1998 ਦਾ ਕਮੀਸ਼ਨ ਬਣਾਇਆ ਹੋਇਆ ਹੈ। ਪਹਿਲੀ ਵਾਰ ਮੈਨੂੰ ਐਕਸਟੇਂਸ਼ਨ ਨਹੀਂ ਦਿੱਤੀ ਗਈ। ਉਨ੍ਹਾਂ ਨੇ ਸਾਲ 2018 ’ਚ ਜੁਆਇਨ ਕੀਤਾ ਸੀ। ਪਰ ਪੱਤਰ ਭੇਜ ਕੇ ਉਨ੍ਹਾਂ ਨੂੰ ਅਹੁਦਾ ਤੋਂ ਹਟਾ ਦਿੱਤਾ ਗਿਆ। ਜਿਸਦਾ ਉਨ੍ਹਾਂ ਨੂੰ ਬੁਰਾ ਲੱਗਿਆ ਫਿਰ ਉਨ੍ਹਾਂ ਨੇ ਆਪਣੇ ਮਾਨ ਸਤਿਕਾਰ ਦੀ ਲੜਾਈ ਲੜੀ ਅਤੇ ਜਿੱਤ ਕੇ ਉਨ੍ਹਾਂ ਨੇ ਮੁੜ ਤੋਂ ਆਪਣਾ ਅਹੁਦਾ ਸਾਂਭ ਲਿਆ ਹੈ।
ਉਨ੍ਹਾਂ ਨੇ ਹਾਈਕੋਰਟ, ਵਕੀਲ ਚੇਤਨ ਮਿੱਤਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦਾ ਮਾਨ ਸਤਿਕਾਰ ਕਾਇਮ ਰੱਖਿਆ। ਮਨੀਸ਼ਾ ਗੁਲਾਟੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਲਈ ਅਸਤੀਫਾ ਦੇਣਾ ਕੋਈ ਵੱਡੀ ਗੱਲ ਹੀਂ ਹੈ। ਉਹ ਇਸ ਕੁਰਸੀ ’ਤੇ ਰਹਿਣ ਜਾਂ ਨਹੀਂ ਰਹਿਣ ਪਰ ਉਹ ਅਜਿਹੇ ਲੋਕਾਂ ਦੇ ਲਈ ਕੰਮ ਕਰਦੇ ਰਹਿਣਗੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ।
ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਵਾਰ ਪਹਿਲਾਂ ਵੀ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸੀਐੱਮ ਮਾਨ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਜਰੂਰ ਹੋਵੇਗੀ।
ਮਨੀਸ਼ਾ ਗੁਲਾਟੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਅਹੁਦੇ ’ਤੇ ਨਹੀਂ ਸੀ ਤਾਂ ਉਨ੍ਹਾਂ ਨੂੰ ਲੋਕਾਂ ਦੇ ਮੈਸੇਜ ਫੋਨ ਕਾਲ ਅਤੇ ਵਾਟਸਐਪ ਮੈਸੇਜ ਆਏ। ਉਨ੍ਹਾਂ ਦੱਸਿਆ ਕਿ 32 ਦੇ ਕਰੀਬ ਲੋਕ ਆਪਣੀ ਸ਼ਿਕਾਇਤਾਂ ਵਾਪਸ ਲੈ ਚੁੱਕੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਮਨੀਸ਼ਾ ਗੁਲਾਟੀ ਆਉਣਗੇ ਉਸ ਸਮੇਂ ਹੀ ਆਪਣੀ ਸ਼ਿਕਾਇਤ ਨੁੰ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਨਾਲ ਕੋਈ ਮਤਭੇਦ ਨਹੀਂ ਹੈ। ਉਹ ਸਾਰਿਆਂ ਦੇ ਨਾਲ ਮਿਲ ਕੇ ਅਤੇ ਸਰਕਾਰ ਦੇ ਸਹਿਯੋਗ ਨਾਲ ਹੀ ਭਵਿੱਖ ਚ ਕੰਮ ਕਰਨਗੇ।
-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: ਤੇਲੰਗਾਨਾ ਪਹੁੰਚੇ CM ਭਗਵੰਤ ਮਾਨ, ਡੈਮ ਪ੍ਰਾਜੈਕਟ ਦਾ ਕਰ ਰਹੇ ਨੇ ਨਿਰੀਖਣ
- PTC NEWS