Sat, May 18, 2024
Whatsapp

ਹੁਣ Facebook ਅਤੇ Instagram 'ਤੇ ਬਲੂ ਟਿੱਕ ਲਈ ਕਰਨਾ ਹੋਵੇਗਾ ਭੁਗਤਾਨ !

ਟਵਿੱਟਰ ਦੇ ਵਾਂਗ ਹੀ ਮੇਟਾ ਨੇ ਵੀ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ 'ਤੇ ਇਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ।

Written by  Aarti -- February 20th 2023 11:49 AM
ਹੁਣ Facebook ਅਤੇ Instagram 'ਤੇ ਬਲੂ ਟਿੱਕ ਲਈ ਕਰਨਾ ਹੋਵੇਗਾ ਭੁਗਤਾਨ !

ਹੁਣ Facebook ਅਤੇ Instagram 'ਤੇ ਬਲੂ ਟਿੱਕ ਲਈ ਕਰਨਾ ਹੋਵੇਗਾ ਭੁਗਤਾਨ !

Meta announces paid blue verification tick: ਟਵਿੱਟਰ ਦੇ ਵਾਂਗ ਹੀ ਮੇਟਾ ਨੇ ਵੀ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ 'ਤੇ ਇਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ।


ਆਪਣੀ ਪੋਸਟ ’ਚ ਮਾਰਕ ਜ਼ੁਕਰਬਰਗ ਨੇ ਲਿਖਿਆ ਹੈ ਕਿ ਇਸ ਹਫਤੇ ਅਸੀਂ ਮੇਟਾ ਵੇਰੀਫਾਈਡ ਲਾਂਚ ਕਰ ਰਹੇ ਹਾਂ। ਇਹ ਇੱਕ ਤਰ੍ਹਾਂ ਦੀ ਸਬਸਕ੍ਰਿਪਸ਼ਨ ਸੇਵਾ ਹੈ, ਜੋ ਉਪਭੋਗਤਾਵਾਂ ਨੂੰ ਇੱਕ ਸਰਕਾਰੀ ਆਈਡੀ ਕਾਰਡ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੀ ਆਗਿਆ ਦੇਵੇਗੀ।

ਜ਼ੁਕਰਬਰਗ ਨੇ ਅੱਗੇ ਦੱਸਿਆ ਕਿ ਇਸ ਨਾਲ ਗਾਹਕ ਹੁਣ ਨਾ ਸਿਰਫ ਰੁਪਏ ਦਾ ਭੁਗਤਾਨ ਕਰਕੇ ਬਲੂ ਬੈਜ ਯਾਨੀ ਬਲੂ ਟਿੱਕ ਪ੍ਰਾਪਤ ਕਰ ਸਕਣਗੇ, ਸਗੋਂ ਉਨ੍ਹਾਂ ਨੂੰ ਉਸੇ ਆਈਡੀ ਵਾਲੇ ਫਰਜ਼ੀ ਖਾਤਿਆਂ ਤੋਂ ਗਾਹਕ ਤੋਂ ਸੁਰੱਖਿਆ ਅਤੇ ਕਸਟਮਰ ਸਪੋਰਟ ਤੱਕ ਸਿੱਧੀ ਪਹੁੰਚ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨਵਾਂ ਫੀਚਰ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ 'ਚ ਪ੍ਰਮਾਣਿਕਤਾ ਸੁਰੱਖਿਆ ਨੂੰ ਵਧਾਉਣ ਬਾਰੇ ਹੈ।

ਇਹ ਵੀ ਪੜ੍ਹੋ: ਪਾਰਕਿੰਗ ਵਿਵਾਦ ਪਿੱਛੋਂ ਪੰਜ ਲੋਕਾਂ ਨੂੰ ਮਾਰੀ ਗੋਲ਼ੀ, ਹਿੰਸਕ ਹੋਈ ਭੀੜ ਨੇ ਗੱਡੀਆਂ ਤੇ ਘਰ ਸਾੜੇ

- PTC NEWS

Top News view more...

Latest News view more...

LIVE CHANNELS
LIVE CHANNELS