Tue, Dec 23, 2025
Whatsapp

ਅਮਰੀਕੀ ਪਰਮਾਣੂ ਬੰਬ 'ਲਿਟਲ ਬੁਆਏ' ਨਾਲੋਂ ਵੀ ਚਾਰ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਭਾਰਤੀ ਪਰਮਾਣੂ ਬੰਬ

Reported by:  PTC News Desk  Edited by:  Jasmeet Singh -- May 11th 2023 04:14 PM -- Updated: May 11th 2023 04:21 PM
ਅਮਰੀਕੀ ਪਰਮਾਣੂ ਬੰਬ 'ਲਿਟਲ ਬੁਆਏ' ਨਾਲੋਂ ਵੀ ਚਾਰ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਭਾਰਤੀ ਪਰਮਾਣੂ ਬੰਬ

ਅਮਰੀਕੀ ਪਰਮਾਣੂ ਬੰਬ 'ਲਿਟਲ ਬੁਆਏ' ਨਾਲੋਂ ਵੀ ਚਾਰ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਭਾਰਤੀ ਪਰਮਾਣੂ ਬੰਬ

National Technology Day: 11 ਮਈ 1998 ਨੂੰ ਪੋਖਰਣ ਪਰਮਾਣੂ ਪ੍ਰੀਖਣ ਦੇ ਅੱਜ 25 ਸਾਲ ਪੂਰੇ ਹੋ ਗਏ ਹਨ। ਇਸ ਦਿਨ ਭਾਰਤ ਨੇ ਰਾਜਸਥਾਨ ਦੇ ਪੋਖਰਣ ਵਿੱਚ 3 ਪਰਮਾਣੂ ਹਥਿਆਰਾਂ ਦਾ ਪ੍ਰੀਖਣ ਕੀਤਾ ਸੀ। ਖੇਤੋਲੋਈ ਪਿੰਡ ਨੇੜੇ ਪੋਖਰਣ ਫੀਲਡ ਫਾਇਰਿੰਗ ਰੇਂਜ ਵਿਖੇ ਕੁੱਲ 5 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਦੋ ਟੈਸਟ ਦੋ ਦਿਨ ਬਾਅਦ 13 ਮਈ ਨੂੰ ਕੀਤੇ ਗਏ ਸਨ। ਇਸ ਦੇ ਨਾਲ ਹੀ ਭਾਰਤ ਪਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਇਸ ਦੀ ਵਰ੍ਹੇਗੰਢ ਵਜੋਂ ਹਰ ਸਾਲ 'ਰਾਸ਼ਟਰੀ ਤਕਨਾਲੋਜੀ ਦਿਵਸ' ਮਨਾਇਆ ਜਾਂਦਾ ਹੈ।


11 ਤੋਂ 13 ਮਈ ਤੱਕ ਕੀਤੇ 5 ਧਮਾਕੇ
ਇਸ ਦਿਨ ਜਿਵੇਂ ਹੀ ਭਾਰਤ ਨੇ ਤਿੰਨ ਪਰਮਾਣੂ ਪ੍ਰੀਖਣਾਂ ਦੀ ਸਫਲਤਾ ਦਾ ਐਲਾਨ ਕੀਤਾ ਤਾਂ ਅਮਰੀਕਾ ਸਮੇਤ ਪੂਰੀ ਦੁਨੀਆ ਹੈਰਾਨ ਰਹਿ ਗਈ। 11 ਮਈ 1998 ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੀਡੀਆ ਦੇ ਸਾਹਮਣੇ ਆਏ ਅਤੇ ਐਲਾਨ ਕੀਤਾ - ਭਾਰਤ ਨੇ ਅੱਜ ਪੌਣੇ ਚਾਰ ਵਜੇ ਪੋਖਰਣ  ਰੇਂਜ ਵਿੱਚ ਤਿੰਨ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤੇ। ਦੋ ਦਿਨ ਬਾਅਦ ਭਾਰਤ ਨੇ ਦੋ ਹੋਰ ਪਰਮਾਣੂ ਪ੍ਰੀਖਣ ਕੀਤੇ।



ਪਰਮਾਣੂ ਪਰੀਖਣ ਲਈ 'ਪਿਆਜ਼' ਦੀ ਵਰਤੋਂ
ਪੋਖਰਣ ਵਿੱਚ ਕੀਤੇ ਗਏ ਦੋਵੇਂ ਪਰਮਾਣੂ ਪ੍ਰੀਖਣਾਂ ਵਿੱਚ ਪਿਆਜ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਇਨ੍ਹਾਂ ਟੈਸਟਾਂ ਵਿੱਚ ਪਿਆਜ਼ ਦੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਗਈ ਸੀ। ਭਾਰਤ ਦੇ ਦੂਜੇ ਪਰਮਾਣੂ ਬੰਬ ਪਰੀਖਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਅਨਿਲ ਕਾਕੋਡਕਰ ਨੇ ਇੱਕ ਵਾਰ ਮੰਨਿਆ ਕਿ ਹਾਂ, ਪਿਆਜ਼ ਦੀ ਵਰਤੋਂ ਕੀਤੀ ਗਈ ਸੀ।

ਪਰਮਾਣੂ ਪਰੀਖਣ ਲਈ ਵ੍ਹਾਈਟ ਹਾਊਸ ਨਾਂ ਦੀ ਪਹਿਲੀ ਸ਼ਾਫਟ 208 ਮੀਟਰ ਡੂੰਘੀ ਪੁੱਟੀ ਗਈ ਸੀ। ਪਹਿਲਾਂ ਇਸ ਵਿਚ ਕੁਝ ਪਿਆਜ਼ ਭਰੇ ਹੋਏ ਸਨ। ਫਿਰ ਬੰਬ ਨੂੰ 150 ਮੀਟਰ ਦੀ ਡੂੰਘਾਈ ਵਿੱਚ ਲਾਇਆ ਗਿਆ ਸੀ। ਬੰਬ ਦੇ ਉੱਪਰ ਪਿਆਜ਼ ਮਿੱਟੀ ਨਾਲ ਭਰੇ ਹੋਏ ਸਨ। ਇਸ ਤੋਂ ਬਾਅਦ, ਪਿਆਜ਼ ਨੂੰ ਸ਼ਾਫਟ ਦੇ ਨੇੜੇ ਸਤ੍ਹਾ 'ਤੇ ਰੱਖਿਆ ਗਿਆ ਸੀ। ਜੋਧਪੁਰ ਪਿਆਜ਼ ਉਤਪਾਦਕ ਜ਼ਿਲ੍ਹਾ ਹੈ ਅਤੇ ਇਸ ਤੋਂ ਬਹੁਤ ਪਹਿਲਾਂ ਹੀ ਫ਼ੌਜ ਸਮੇਤ ਕੁਝ ਏਜੰਸੀਆਂ ਨੇ ਯੋਜਨਾਬੱਧ ਤਰੀਕੇ ਨਾਲ ਵੱਡੀ ਮਾਤਰਾ ਵਿੱਚ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਸੀ। ਇਹ ਪਿਆਜ਼ ਕਈ ਦਿਨਾਂ ਤੋਂ ਲਗਾਤਾਰ ਕਿਸ਼ਤਾਂ ਵਿੱਚ ਪੋਖਰਣ ਭੇਜਿਆ ਜਾ ਰਿਹਾ ਸੀ, ਤਾਂ ਜੋ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਇੰਨੇ ਪਿਆਜ਼ ਇੱਕੋ ਸਮੇਂ ਪੋਖਰਣ ਕਿਉਂ ਭੇਜੇ ਜਾ ਰਹੇ ਹਨ।



ਪ੍ਰਮਾਣੂ ਧਮਾਕੇ ਨਾਲ ਪਿਆਜ਼ ਦਾ ਕੀ ਸੰਬੰਧ?
ਪ੍ਰਮਾਣੂ ਧਮਾਕੇ ਤੋਂ ਬਾਅਦ ਅਲਫ਼ਾ, ਬੀਟਾ ਅਤੇ ਗਾਮਾ ਕਿਰਨਾਂ ਛੱਡੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਗਾਮਾ ਕਿਰਨਾਂ ਸਭ ਤੋਂ ਘਾਤਕ ਮੰਨੀਆਂ ਜਾਂਦੀਆਂ ਹਨ। ਗਾਮਾ ਕਿਰਨਾਂ ਸਰੀਰ ਦੇ ਅੰਦਰ ਦਾਖਲ ਹੋ ਜਾਂਦੀਆਂ ਹਨ ਅਤੇ ਟਿਸ਼ੂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਭੌਤਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਪਿਆਜ਼ ਗਾਮਾ ਕਿਰਨਾਂ ਨੂੰ ਚੰਗੀ ਤਰ੍ਹਾਂ ਸੋਖ ਲੈਂਦੇ ਹਨ, ਜਿਸ ਕਾਰਨ ਇਹ ਲੰਬੀ ਦੂਰੀ 'ਤੇ ਨਹੀਂ ਫੈਲਦੇ। ਪੋਖਰਣ ਪਰਮਾਣੂ ਧਮਾਕੇ ਦੌਰਾਨ, ਪਿਆਜ਼ ਨੂੰ ਉਸੇ ਉਦੇਸ਼ ਲਈ ਟੈਸਟ ਸ਼ਾਫਟ ਵਿੱਚ ਭਰਿਆ ਗਿਆ ਸੀ। ਨਾਲ ਹੀ ਇਹ ਇਸ ਸ਼ਾਫਟ ਦੇ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਵਿਛਾਇਆ ਗਿਆ ਸੀ।



ਧਮਾਕੇ ਵਾਲੀ ਥਾਂ 'ਤੇ ਪਹੁੰਚੇ ਸਾਬਕਾ PM ਵਾਜਪਾਈ 
ਪਰਮਾਣੂ ਪ੍ਰੀਖਣ ਤੋਂ ਬਾਅਦ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਖੁਦ ਧਮਾਕੇ ਵਾਲੀ ਥਾਂ 'ਤੇ ਗਏ ਸਨ। ਭਾਰਤ ਦੇ ਮਹਾਨ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੀ ਅਗਵਾਈ 'ਚ ਇਸ ਮਿਸ਼ਨ ਨੂੰ ਇਸ ਤਰ੍ਹਾਂ ਨੇਪਰੇ ਚਾੜ੍ਹਿਆ ਗਿਆ ਕਿ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਇਸ ਦਾ ਸੁਰਾਗ ਵੀ ਨਹੀਂ ਲੱਗਾ। ਕਲਾਮ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਸ ਸਮੇਂ ਭਾਰਤ 'ਤੇ ਕਾਫੀ ਅੰਤਰਰਾਸ਼ਟਰੀ ਦਬਾਅ ਸੀ ਪਰ ਵਾਜਪਾਈ ਨੇ ਫੈਸਲਾ ਕੀਤਾ ਸੀ ਕਿ ਉਹ ਅੱਗੇ ਜਾ ਕੇ ਟੈਸਟ ਕਰਨਗੇ। ਇਜ਼ਰਾਈਲ ਨੂੰ ਛੱਡ ਕੇ ਸਾਰੇ ਦੇਸ਼ ਇਸ ਟੈਸਟ ਦੇ ਖਿਲਾਫ ਸਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਭਾਰਤ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ।



ਭਾਰਤ ਵੀ ਕਿਸੇ ਤੋਂ ਘੱਟ ਨਹੀਂ ਹੈ
ਕਲਾਮ ਕਹਿੰਦੇ ਸਨ ਕਿ ‘ਸੁਪਨੇ ਉਹ ਨਹੀਂ ਹੁੰਦੇ ਜੋ ਸੌਂਦੇ ਹੋਏ ਦੇਖੇ ਜਾਂਦੇ ਹਨ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਮਨੁੱਖ ਨੂੰ ਸੌਣ ਨਹੀਂ ਦਿੰਦੇ।’ ਡਾ: ਕਲਾਮ ਦੀ ਅਗਵਾਈ ਵਿੱਚ ਭਾਰਤ ਨੇ ਆਪਣਾ ਦੂਜਾ ਪਰਮਾਣੂ ਪ੍ਰੀਖਣ ਕੀਤਾ। ਆਪਣੇ ਵਿਗਿਆਨੀਆਂ ਦੀ ਕੁਸ਼ਲਤਾ ਅਤੇ ਮਿਹਨਤ ਸਦਕਾ ਅੱਜ ਭਾਰਤ ਦੀ ਗਿਣਤੀ ਪਰਮਾਣੂ ਸ਼ਕਤੀ ਵਾਲੇ ਦੇਸ਼ਾਂ ਵਿੱਚ ਹੁੰਦੀ ਹੈ, ਹਾਲਾਂਕਿ ਭਾਰਤ ਦੀ ਪਰਮਾਣੂ ਸ਼ਕਤੀ ਕਿਸੇ ਦੇਸ਼ ਨੂੰ ਖਤਰੇ ਵਿੱਚ ਪਾਉਣ ਲਈ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ ਲਈ ਹੈ, ਜਿਸ ਦੀ ਵਰਤੋਂ ਘੱਟ ਹੀ ਹੁੰਦੀ ਹੈ ਪਰ ਪਰਮਾਣੂ ਬੰਬ ਬਣਾ ਕੇ ਭਾਰਤ ਨੇ ਯਕੀਨਨ ਸਾਬਤ ਕਰ ਦਿੱਤਾ ਸੀ ਕਿ ਉਹ ਕਿਸੇ ਤੋਂ ਘੱਟ ਨਹੀਂ।



ਕੀ ਸੀ 'ਬੁੱਢਾ ਮੁਸਕੁਰਾਏ'?
ਇੰਦਰਾ ਗਾਂਧੀ ਦੀ ਅਗਵਾਈ ਵਿਚ ਸਾਲ 1974 ਵਿਚ ਕੀਤੇ ਗਏ ਪਹਿਲੇ ਪ੍ਰਮਾਣੂ ਪ੍ਰੀਖਣ ਤੋਂ 24 ਸਾਲ ਬਾਅਦ ਭਾਰਤ ਇਕ ਵਾਰ ਫਿਰ ਦੁਨੀਆ ਨੂੰ ਦੱਸ ਰਿਹਾ ਸੀ ਕਿ ਸੱਤਾ ਤੋਂ ਬਿਨਾਂ ਸ਼ਾਂਤੀ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ 18 ਮਈ 1974 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਰਦੇਸ਼ਾਂ 'ਤੇ ਪੋਖਰਣ 'ਚ ਹੀ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਗਿਆ ਸੀ। ਇੰਦਰਾ ਗਾਂਧੀ ਨੇ ਪਰਮਾਣੂ ਪ੍ਰੀਖਣ ਦਾ ਨਾਂ 'ਬੁੱਧ ਮੁਸਕੁਰਾਏ' ਰੱਖਿਆ ਸੀ ਤਾਂ ਅਟਲ ਬਿਹਾਰੀ ਵਾਜਪਾਈ ਨੇ ਇਸ ਦਾ ਨਾਂ 'ਸ਼ਕਤੀ' ਰੱਖਿਆ ਸੀ।

ਪੋਖਰਣ-1 ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਤੋਂ ਬਾਹਰ ਕਿਸੇ ਦੇਸ਼ ਦੁਆਰਾ ਪ੍ਰਮਾਣੂ ਹਥਿਆਰਾਂ ਦਾ ਪਹਿਲਾ ਪ੍ਰਮਾਣਿਤ ਪ੍ਰੀਖਣ ਵੀ ਸੀ। ਅਧਿਕਾਰਤ ਤੌਰ 'ਤੇ ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇਸ ਪ੍ਰੀਖਣ ਨੂੰ "ਸ਼ਾਂਤਮਈ ਪਰਮਾਣੂ ਧਮਾਕੇ" ਵਜੋਂ ਦਰਸਾਇਆ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਟੈਸਟ ਤੋਂ ਬਾਅਦ ਪ੍ਰਸਿੱਧੀ ਵਿੱਚ ਭਾਰੀ ਵਾਧਾ ਦੇਖਿਆ। ਇਸ ਤੋਂ ਬਾਅਦ 1998 ਵਿੱਚ ਪੋਖਰਣ-2 ਦੇ ਨਾਂ ਹੇਠ ਪਰਮਾਣੂ ਪ੍ਰੀਖਣਾਂ ਦੀ ਇੱਕ ਲੜੀ ਚਲਾਈ ਗਈ ਸੀ।



'ਲਿਟਲ ਬੁਆਏ' ਨਾਲੋਂ ਸ਼ਕਤੀਸ਼ਾਲੀ ਭਾਰਤੀ ਬੰਬ 
11 ਮਈ 1998 ਦੀ ਸਵੇਰ ਨੂੰ ਭਾਰਤ ਨੇ ਥਾਰ ਮਾਰੂਥਲ ਵਿੱਚ ਪੋਖਰਣ ਵਿੱਚ ਖੇਤੋਲਾਈ ਪਿੰਡ ਦੇ ਨੇੜੇ ਆਪਣਾ ਦੂਜਾ ਪ੍ਰਮਾਣੂ ਪ੍ਰੀਖਣ ਕੀਤਾ। ਭਾਰਤੀ ਵਿਗਿਆਨੀਆਂ ਦੁਆਰਾ ਜਿਸ ਸ਼ਾਫਟ ਵਿੱਚ ਪਰਮਾਣੂ ਬੰਬ ਧਮਾਕਾ ਕੀਤਾ ਗਿਆ ਸੀ, ਉਸ ਦਾ ਕੋਡਨੇਮ ਵ੍ਹਾਈਟ ਹਾਊਸ ਸੀ। ਭਾਰਤ ਨੇ 58 ਕਿਲੋਟਨ ਸਮਰੱਥਾ ਵਾਲੇ ਪਰਮਾਣੂ ਬੰਬ ਦਾ ਪ੍ਰੀਖਣ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ 'ਤੇ ਅਮਰੀਕਾ ਦੁਆਰਾ ਸੁੱਟੇ ਗਏ ਪਰਮਾਣੂ ਬੰਬ ਲਿਟਲ ਬੁਆਏ ਨਾਲੋਂ ਇਹ ਚਾਰ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ।

ਪਾਕਿਸਤਾਨ 'ਚ ਪ੍ਰਧਾਨ ਮੰਤਰੀਆਂ ਦਾ ਹੁੰਦਾ ਦੁਖੱਦ ਅੰਤ! ਇੱਕ ਨੂੰ ਫਾਂਸੀ ਤੇ ਇੱਕ ਦਾ ਹੋ ਚੁੱਕਿਆ ਕਤਲ

- With inputs from agencies

Top News view more...

Latest News view more...

PTC NETWORK
PTC NETWORK