Sat, Dec 14, 2024
Whatsapp

Neeraj Chopra And Arshad Nadeem: ਮੁੜ ਸੁਰਖੀਆਂ ’ਚ ਨੀਰਜ ਤੇ ਅਰਸ਼ਦ ਦੀ ਦੋਸਤੀ; ਭਾਰਤੀ ਝੰਡੇ ਨਾਲ ਦੋਹਾਂ ਨੇ ਕਲਿੱਕ ਕਰਵਾਈ ਫੋਟੋ, ਦੇਖੋ ਵੀਡੀਓ

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਐਤਵਾਰ ਦੇਰ ਰਾਤ ਇਤਿਹਾਸ ਰਚ ਦਿੱਤਾ। ਟੂਰਨਾਮੈਂਟ ਦੇ ਫਾਈਨਲ ਵਿੱਚ ਉਨ੍ਹਾਂ ਨੇ 88.17 ਮੀਟਰ ਦੀ ਆਪਣੀ ਕੋਸ਼ਿਸ਼ ਨਾਲ ਸੋਨ ਤਮਗਾ ਆਪਣੇ ਨਾਂਅ ਕਰ ਲਿਆ।

Reported by:  PTC News Desk  Edited by:  Aarti -- August 28th 2023 03:23 PM -- Updated: August 28th 2023 04:15 PM
Neeraj Chopra And Arshad Nadeem: ਮੁੜ ਸੁਰਖੀਆਂ ’ਚ ਨੀਰਜ ਤੇ ਅਰਸ਼ਦ ਦੀ ਦੋਸਤੀ; ਭਾਰਤੀ ਝੰਡੇ ਨਾਲ ਦੋਹਾਂ ਨੇ ਕਲਿੱਕ ਕਰਵਾਈ ਫੋਟੋ, ਦੇਖੋ ਵੀਡੀਓ

Neeraj Chopra And Arshad Nadeem: ਮੁੜ ਸੁਰਖੀਆਂ ’ਚ ਨੀਰਜ ਤੇ ਅਰਸ਼ਦ ਦੀ ਦੋਸਤੀ; ਭਾਰਤੀ ਝੰਡੇ ਨਾਲ ਦੋਹਾਂ ਨੇ ਕਲਿੱਕ ਕਰਵਾਈ ਫੋਟੋ, ਦੇਖੋ ਵੀਡੀਓ

Neeraj Chopra And Arshad Nadeem: ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਐਤਵਾਰ ਦੇਰ ਰਾਤ ਇਤਿਹਾਸ ਰਚ ਦਿੱਤਾ। ਟੂਰਨਾਮੈਂਟ ਦੇ ਫਾਈਨਲ ਵਿੱਚ ਉਨ੍ਹਾਂ ਨੇ 88.17 ਮੀਟਰ ਦੀ ਆਪਣੀ ਕੋਸ਼ਿਸ਼ ਨਾਲ ਸੋਨ ਤਮਗਾ ਆਪਣੇ ਨਾਂਅ ਕਰ ਲਿਆ। ਦੂਜੇ ਪਾਸੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਰਸ਼ਦ ਨਦੀਮ ਨੇ 87.82 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਜੈਕੋਬ ਵਡਲੇਜ ਨੇ 86.67 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ। 

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ 


ਉੱਥੇ ਹੀ ਸੋਸ਼ਲ ਮੀਡੀਆ ’ਤੇ ਨੀਰਜ ਚੋਪੜਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਨੀਰਜ ਚੋਪੜਾ ਚਾਂਦੀ ਦਾ ਤਗਮਾ ਜਿੱਤਣ ਵਾਲੇ ਅਰਸ਼ਦ ਨਦੀਮ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ। ਖੈਰ ਦੋਵੇਂ ਖਿਡਾਰੀ ਇੱਕ ਦੂਜੇ ਦਾ ਸਨਮਾਨ ਕਰਦੇ ਹਨ। ਦੋਹਾਂ ਦੀ ਦੋਸਤੀ ਵੀ ਕਾਫੀ ਚਰਚਾ ’ਚ ਰਹਿੰਦੀ ਹੈ। 


ਨੀਰਜ ਤੇ ਅਰਸ਼ਦ ਦੀ ਦੋਸਤੀ ਚਰਚਾਂ ’ਚ

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਨੀਰਜ ਚੋਪੜਾ ਅਤੇ ਜੈਕਬ ਰਿਵਾਜ ਮੁਤਾਬਕ ਆਪਣੇ ਦੇਸ਼ ਦੇ ਝੰਡੇ ਨਾਲ ਫੋਟੋਆਂ ਖਿਚਵਾ ਰਹੇ ਸਨ ਪਰ ਅਰਸ਼ਦ ਉੱਥੇ ਨਹੀਂ ਸਨ। ਦਰਅਸਲ ਅਰਸ਼ਦ ਕੋਲ ਆਪਣੇ ਦੇਸ਼ ਦਾ ਝੰਡਾ ਨਹੀਂ ਸੀ। ਇਸ ਕਾਰਨ ਉਹ ਉਥੋਂ ਅਲੱਗ ਖੜ੍ਹੇ ਸੀ। ਪਰ ਉਨ੍ਹਾਂ ਨੂੰ ਨੀਰਜ ਚੋਪੜਾ ਬੁਲਾਉਂਦੇ ਹਨ ਜਿਸ ਨੂੰ ਸੁਣ ਕੇ ਉਹ ਵੀ ਉੱਥੇ ਆ ਜਾਂਦੇ ਹਨ। ਦੋਵੇਂ ਖਿਡਾਰੀ ਭਾਰਤ ਦੇ ਝੰਡੇ ਨਾਲ ਤਸਵੀਰ ਖਿਚਵਾਉਂਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਜੈਕਬ ਵੀ ਆਪਣੇ ਝੰਡੇ ਦੇ ਨਾਲ ਹਨ। ਦੱਸ ਦਈਏ ਕਿ ਰਿਵਾਜ ਅਨੁਸਾਰ, ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਆਪਣੇ ਤਗਮੇ ਪ੍ਰਾਪਤ ਕਰਨ ਤੋਂ ਬਾਅਦ ਫੋਟੋਆਂ ਲਈ ਆਪਣੇ ਦੇਸ਼ ਦੇ ਝੰਡੇ ਦੇ ਨਾਲ ਪੋਜ਼ ਦਿੰਦੇ ਹਨ। 

ਅਰਸ਼ਦ ਨੇ ਨੀਰਜ ਲਈ ਆਖੀ ਇਹ ਵੱਡੀ ਗੱਲ੍ਹ

ਆਪਣੇ ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ 'ਚ ਪਹਿਲਾ ਚਾਂਦੀ ਦਾ ਤਗਮਾ ਜਿੱਤਣ ਵਾਲੇ ਨਦੀਮ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਨੀਰਜ ਲਈ ਬਹੁਤ ਖੁਸ਼ ਹਨ। ਭਾਰਤ ਅਤੇ ਪਾਕਿਸਤਾਨ ਦੁਨੀਆ ਵਿਚ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। ਇਸ ਤੋਂ ਬਾਅਦ ਨਦੀਮ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਓਲੰਪਿਕ 'ਚ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ। ਉਸ ਨੇ ਦੁਆ ਕੀਤੀ ਕਿ ਕਿ ਨੀਰਜ ਅਤੇ ਉਹ ਓਲੰਪਿਕ ਵਿੱਚ ਵੀ ਟੌਪ 2 ਵਿੱਚ ਹੋਣਗੇ।

ਪਹਿਲਾਂ ਵੀ ਦੋਸਤੀ ਰਹੀ ਹੈ ਚਰਚਾ ’ਚ

ਕਾਬਿਲੇਗੌਰ ਹੈ ਕਿ ਭਾਰਤ ਦੇ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਦੀ ਦੋਸਤੀ ਪਹਿਲਾਂ ਵੀ ਚਰਚਾ 'ਚ ਰਹੀ ਹੈ। ਨੀਰਜ ਦੇ ਭਾਲੇ ਨੂੰ ਛੂਹਣ ਕਾਰਨ ਨਦੀਮ ਵਿਵਾਦਾਂ 'ਚ ਘਿਰ ਗਏ ਸਨ ਅਤੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਸੀ। ਅਜਿਹੇ 'ਚ ਨੀਰਜ ਨੇ ਉਨ੍ਹਾਂ ਦਾ ਬਚਾਅ ਕੀਤਾ ਸੀ। ਦੋਵਾਂ ਨੇ ਪਿੱਠ ਪਿੱਛੇ ਆਪੋ-ਆਪਣੇ ਦੇਸ਼ਾਂ ਦੇ ਝੰਡੇ ਨਾਲ ਹੱਥ ਮਿਲਾਉਂਦੇ ਦੀ ਤਸਵੀਰ ਵੀ ਕਲਿੱਕ ਕੀਤੀ ਸੀ, ਜੋ ਵਾਇਰਲ ਹੋ ਗਈ ਸੀ। 

ਇਹ ਵੀ ਪੜ੍ਹੋ: Neeraj Chopra:ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ

- PTC NEWS

Top News view more...

Latest News view more...

PTC NETWORK