Fri, May 17, 2024
Whatsapp

IPL ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ, ਜਾਣੋ ਕੌਣ ਹੈ ਇਹ ਦਿੱਗਜ਼

ਪੈਟ ਕਮਿੰਸ 20.5 ਕਰੋੜ ਰੁਪਏ ਦੀ ਖਰੀਦਦਾਰੀ ਨਾਲ ਆਈਪੀਐਲ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ, ਜਿਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

Written by  KRISHAN KUMAR SHARMA -- December 19th 2023 03:20 PM -- Updated: December 19th 2023 04:26 PM
IPL ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ, ਜਾਣੋ ਕੌਣ ਹੈ ਇਹ ਦਿੱਗਜ਼

IPL ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ, ਜਾਣੋ ਕੌਣ ਹੈ ਇਹ ਦਿੱਗਜ਼

Most Expensive Player of IPL Pat Cummins: ਆਈਪੀਐਲ ਸੀਜ਼ਨ 2024 'ਚ ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਸ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਨੂੰ 20.5 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਕਮਿੰਸ ਨੂੰ ਫ੍ਰੈਂਚਾਈਜ਼ੀ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਇਸ ਖਰੀਦਦਾਰੀ ਨਾਲ ਪੈਟ ਕਮਿੰਸ, ਆਈਪੀਐਲ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਕਮਿੰਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਪੈਟ ਕਮਿੰਸ ਨੇ ਸੈਮ ਕਰਨ ਨੂੰ ਛੱਡਿਆ ਪਿਛੇ
ਪੈਟ ਕਮਿੰਸ ਨੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਸੈਮ ਕਰਨ ਨੂੰ ਵੀ ਪਿਛੇ ਛੱਡ ਦਿੱਤਾ ਹੈ। ਕਮਿੰਸ ਤੋਂ ਅੱਗੇ ਸਿਰਫ਼ ਉਨ੍ਹਾਂ ਦੇ ਸਾਥੀ ਮਿਚੇਲ ਸਟਾਰਕ ਹਨ, ਜਿਸ ਨੂੰ 24.75 ਕਰੋੜ ਰੁਪਏ ਵਿੱਚ ਕੇ.ਕੇ. ਆਰ ਨੇ ਖਰੀਦਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ 20 ਕਰੋੜ ਰੁਪਏ ਦੇ ਅੰਕੜੇ ਨੂੰ ਨਹੀਂ ਛੋਹ ਸਕਿਆ ਹੈ। ਪਿਛਲੇ ਸਾਲ ਇੰਗਲੈਂਡ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਾਲਾ ਨੌਜਵਾਨ ਆਲਰਾਊਂਡਰ ਸੈਮ ਕਰਨ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ। ਉਸ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿੱਚ ਖਰੀਦਿਆ ਸੀ।



ਕੌਣ ਹੈ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਕਮਿੰਸ

ਪੈਟ ਕਮਿੰਸ ਆਸਟ੍ਰੇਲੀਆ ਦਾ ਦਿੱਗਜ਼ ਖਿਡਾਰੀ ਅਤੇ ਟੀਮ ਦਾ ਕਪਤਾਨ ਹੈ। ਉਹ ਆਸਟ੍ਰੇਲੀਆ ਟੀਮ ਦਾ ਟਾਪ ਤੇਜ਼ ਗੇਂਦਬਾਜ ਹੈ, ਜੋ ਕਿ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿੱਚ ਵੀ ਮੁਹਾਰਤ ਰੱਖਦਾ ਹੈ। ਆਈਪੀਐਲ ਦੇ 42 ਮੈਚਾਂ ਵਿੱਚ ਉਸ ਨੇ 8.54 ਦੀ ਔਸਤ ਦਰ ਨਾਲ 45 ਵਿਕਟਾਂ ਦੇ ਨਾਲ-ਨਾਲ 359 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਕਮਿੰਸ ਦੇ ਨਾਂਅ 14 ਗੇਂਦਾਂ 'ਚ ਅਰਧ ਸੈਂਕੜਾ ਵੀ ਹੈ, ਜੋ ਉਸ ਨੇ 2022 ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ KKR ਲਈ ਲਗਾਇਆ। ਇਹ IPL ਵਿੱਚ ਸਾਂਝਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।

ਪੈਟ ਕਮਿੰਸ ਦੀਆਂ ਵੱਡੀਆਂ ਪ੍ਰਾਪਤੀਆਂ

ਕਮਿੰਸ ਨੇ ਜੂਨ ਵਿੱਚ ਆਸਟਰੇਲੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਦੀ ਅਗਵਾਈ ਕੀਤੀ, ਇਸ ਤੋਂ ਬਾਅਦ ਇੰਗਲੈਂਡ ਵਿੱਚ ਏਸ਼ੇਜ਼ ਨੂੰ ਬਰਕਰਾਰ ਰੱਖਿਆ ਅਤੇ ਫਿਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਲਈ ਭਾਰਤ ਨੂੰ ਘਰ ਵਿੱਚ ਹਰਾਇਆ।

ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਬਿਆਨ ਨਾਲ ਵੀ ਬਣੇ ਸੀ ਸੁਰਖੀਆਂ

ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਆਪਣੇ ਬਿਆਨਾਂ ਕਾਰਨ ਵੀ ਸੁਰਖੀਆਂ 'ਚ ਰਹਿੰਦੇ ਹਨ। ਭਾਰਤ ਵਿੱਚ ਇਸ ਸਾਲ ਹੋਏ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਵੀ ਉਹ ਆਪਣੇ ਬਿਆਨ ਕਾਰਨ ਸੁਰਖੀਆਂ ਬਣੇ ਸਨ। ਭਾਰਤ ਨਾਲ ਫਾਈਨਲ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਘਰੇਲੂ ਟੀਮ ਨੂੰ ਸਮਰਥਨ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਵਿਰੋਧੀ ਟੀਮ ਹੋਣ ਦੇ ਨਾਤੇ, ਸ਼ਾਇਦ ਤੁਹਾਡੀ ਖੇਡ ਨਾਲ ਸਟੇਡੀਅਮ ਵਿੱਚ ਸੰਨਾਟਾ ਪੈਦਾ ਕਰਨ ਤੋਂ ਵੱਧ ਸੁਹਾਵਣਾ ਅਤੇ ਸੰਤੋਸ਼ਜਨਕ ਹੋਰ ਕੁਝ ਨਹੀਂ ਹੋ ਸਕਦਾ। ਇਹ ਸਾਡਾ ਟੀਚਾ ਬਣਨ ਜਾ ਰਿਹਾ ਹੈ।

ਪਹਿਲਾਂ ਦਿੱਲੀ ਕੈਪੀਟਲ ਤੇ ਕੋਲਕਾਤਾ ਦਾ ਵੀ ਸੀ ਹਿੱਸਾ

ਤੇਜ਼ ਗੇਂਦਬਾਜ਼ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਰਹਿ ਚੁੱਕੇ ਹਨ। ਕੇਕੇਆਰ ਨੇ ਉਸ ਨੂੰ 2020 ਦੀ ਨਿਲਾਮੀ ਵਿੱਚ 15.5 ਕਰੋੜ ਰੁਪਏ ਦੀ ਰਿਕਾਰਡ ਰਕਮ ਲਈ ਸਾਈਨ ਕੀਤਾ ਸੀ।

- PTC NEWS

Top News view more...

Latest News view more...

LIVE CHANNELS