Fri, Dec 5, 2025
Whatsapp

ਭਾਰਤ ਵਿੱਚ ਰਹਿੰਦੇ ਮਹਿਬੂਬ ਲਈ ਮੁਲ਼ਕ ਛੱਡ ਆਉਣ ਵਾਲੀ ਸੀਮਾ ਹੈਦਰ ਦੇ ਸਾਉਦੀ ਰਹਿੰਦੇ ਪਤੀ ਦਾ ਬਿਆਨ

ਸੀਮਾ ਹੈਦਰ ਜੋ ਕਿ ਆਪਣੇ ਚਾਰ ਬੱਚਿਆ ਦੇ ਨਾਲ ਪਾਕਿਸਤਾਨ ਤੋਂ ਭਾਰਤ ਆਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੀ ਸੀ, ਹਾਲ ਹੀ ਵਿੱਚ ਉਸਦੇ ਸਾਉਦੀ ਰਹਿੰਦੇ ਪਤੀ ਨੇ ਇਸ ਮਾਮਲੇ ਉੱਤੇ ਚੁੱਪੀ ਤੋੜੀ ਹੈ

Reported by:  PTC News Desk  Edited by:  Shameela Khan -- July 06th 2023 01:55 PM -- Updated: July 06th 2023 01:59 PM
ਭਾਰਤ ਵਿੱਚ ਰਹਿੰਦੇ ਮਹਿਬੂਬ ਲਈ ਮੁਲ਼ਕ ਛੱਡ ਆਉਣ ਵਾਲੀ ਸੀਮਾ ਹੈਦਰ ਦੇ ਸਾਉਦੀ ਰਹਿੰਦੇ ਪਤੀ ਦਾ ਬਿਆਨ

ਭਾਰਤ ਵਿੱਚ ਰਹਿੰਦੇ ਮਹਿਬੂਬ ਲਈ ਮੁਲ਼ਕ ਛੱਡ ਆਉਣ ਵਾਲੀ ਸੀਮਾ ਹੈਦਰ ਦੇ ਸਾਉਦੀ ਰਹਿੰਦੇ ਪਤੀ ਦਾ ਬਿਆਨ

INDIA-PAKISTAN LOVE STORY:  ਸੀਮਾ ਹੈਦਰ, ਜੋ ਕਿ ਆਪਣੇ ਚਾਰ ਬੱਚਿਆ ਦੇ ਨਾਲ ਪਾਕਿਸਤਾਨ ਤੋਂ ਭਾਰਤ ਆਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੀ ਸੀ, ਹਾਲ ਹੀ ਵਿੱਚ ਉਸਦੇ ਸਾਉਦੀ ਰਹਿੰਦੇ ਪਤੀ ਨੇ ਇਸ ਮਾਮਲੇ ਉੱਤੇ ਚੁੱਪੀ ਤੋੜੀ ਹੈ

ਪਤੀ ਰਹਿ ਰਹੇ ਹਨ ਸਾਉਦੀ ਵਿੱਚ:


ਮੀਡੀਆ ਰਿਪੋਰਟਾਂ ਦੇ ਮੁਤਾਬਕ ਸੀਮਾ ਦਾ ਪਤੀ ਗੁਲਾਮ ਹੈਦਰ ਜ਼ਰਖਾਨੀ ਪਿਛਲੇ ਤਿੰਨ ਵਰ੍ਹਿਆਂ ਤੋਂ ਸਾਉਦੀ ਵਿੱਚ ਰਹਿ ਰਿਹਾ ਹੈ। ਗੁਲਾਮ ਹੈਦਰ ਨੇ ਦਾਵਾ ਕੀਤਾ ਕਿ ਬਿਨ੍ਹਾਂ ਪਰਿਵਾਰ ਦੀ ਰਜ਼ਾਮੰਦੀ ਤੋਂ ਉਸ ਨੇ ਸੀਮਾ ਰਿਂਦ ਦੇ ਨਾਲ ਲਵ ਮੈਰਿਜ ਕੀਤੀ ਸੀ। ਬਾਅਦ ਵਿੱਚ ਰਿਂਦ ਬਿਰਾਦਰੀ ਨੇ ਉਨ੍ਹਾਂ ਦੇ ਵਿਆਹ ਨੂੰ ਸਵਿਕਾਰ ਕਰ ਲਿਆ। 

ਉਸਨੇ ਇਹ ਵੀ ਦੱਸਿਆ ਕਿ ਸੀਮਾ ਅਤੇ ਉਨ੍ਹਾਂ ਦਾ ਸੰਪਰਕ ਮਿਲ ਕਾਲ ਜ਼ਰਿਏ ਹੋਇਆ ਸੀ, ਜਿਸ ਤੋਂ ਬਾਅਦ ਉਹ ਅਗਲੇ ਤਿੰਨ ਚਾਰ ਮਹੀਨਿਆਂ ਤੱਕ ਉਹ ਕਾਲ ਤੇ ਗੱਲ ਕਰਦੇ ਰਹੇ 'ਤੇ  ਫਿਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਂਸਲਾ ਲੈ ਲਿਆ।
ਸੀਮਾ ਦੇ ਪਰਿਵਾਰ ਵਾਲੇ ਇਸ ਫੈਂਸਲੇ ਤੋਂ ਖੁਸ਼ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੂੰ ਕੋਰਟ ਵਿੱਚ ਹੀ ਵਿਆਹ ਕਰਾਉਣਾ ਪਿਆ। ਜ਼ਰਖਾਨੀ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦੇ ਸਨ। ਘਰ ਵਿੱਚ ਗਰੀਬੀ ਬੇਸ਼ਕ ਸੀ ਪਰ ਉਨ੍ਹਾਂ ਦੇ ਵਿੱਚ ਕੋਈ ਲੜਾਈ ਨਹੀਂ ਸੀ।  

PUBG  ਗੇਮ ਦੇ ਜ਼ਰਿਏ ਹੋਈ ਸੀ ਮੁਲਾਕਾਤ
ਪਾਕਿਸਤਾਨ ਰਹਿੰਦੀ ਸੀਮਾ ਅਤੇ ਸਚਿਨ ਦੀ ਪਬਜੀ ਜ਼ਰੀਏ ਦੋਸਤੀ ਹੁੰਦੀ ਹੈ ਅਤੇ ਫਿਰ ਉਹ ਦੋਸਤੀ ਪਿਆਰ ਵਿੱਚ ਤਬਦੀਲ ਹੋ ਜਾਂਦੀ ਹੈ। ਜਿਸ ਤੋਂ ਬਾਅਦ ਔਰਤ ਆਪਣਾ ਪਿਆਰ ਪਾਉਣ ਲਈ ਗ਼ੈਰ ਕਾਨੂੰਨੀ ਢੰਗ ਨਾਲ ਨੇਪਾਲ ਰਾਹੀਂ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਦੇ ਸ਼ਹਿਰ ਪਹੁੰਚ ਗਈ। ਫਿਰ ਉਹ ਆਪਣੇ ਪ੍ਰੇਮੀ ਨਾਲ ਨਾਮ ਬਦਲਕੇ ਰਹਿਣ ਲਗੀ।

ਚਾਰ ਬੱਚਿਆ ਨੂੰ ਵੀ ਨਾਲ ਲੈਕੇ ਆਈ ਸੀ ਔਰਤ:
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਮਹਿਲਾਂ ਨੇ ਨੇਪਾਲ ਤੋਂ ਦਿੱਲੀ ਦਾ ਸਫ਼ਰ ਕੀਤਾ, ਰਾਜਧਾਨੀ ਦਿੱਲੀ ਤੋਂ ਹੁੰਦੇ ਹੋਏ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਸਚਿਨ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲਗੀ, ਇੱਥੇ ਉਸਨੇ ਆਪਣਾ ਵੀ ਬਦਲ ਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਨਾਲ ਚਾਰ ਬੱਚਿਆ ਨੂੰ ਪਾਕਿਸਤਾਨ ਤੋਂ ਭਾਰਤ ਵੀ ਲੈਕੇ ਆਈ।  

- PTC NEWS

Top News view more...

Latest News view more...

PTC NETWORK
PTC NETWORK