15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ 8 ਦਿਨ ਕੀਤਾ ਬਲਾਤਕਾਰ
ਰਾਜਸਥਾਨ : ਜਿੱਥੇ ਇੱਕ ਪਾਸੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਮਹਿਲਾ ਸ਼ਕਤੀ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਦੀ ਤਾਕਤ ਦੀ ਪੂਰੀ ਦੁਨੀਆ' ਚ ਪ੍ਰਸ਼ੰਸਾ ਹੋ ਰਹੀ ਸੀ ,ਓਥੇ ਹੀ ਰਾਜਸਥਾਨ ਦੇ ਝਲਾਵਾੜ ਵਿਚ ਉਸੇ ਦਿਨ ਇਕ ਨਾਬਾਲਗ ਲੜਕੀ ਨਾਲ ਦਰਿੰਦਗੀ ਭਰੀ ਘਟਨਾ ਵਾਪਰੀ ਹੈ।
Click here for latest updates on twitter.
[caption id="attachment_480496" align="aligncenter" width="623"]
15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ ਅੱਠ ਦਿਨ ਕੀਤਾ ਬਲਾਤਕਾਰ[/caption]
ਜਾਣਕਾਰੀ ਅਨੁਸਾਰ ਝਲਾਵਾੜ ਵਿਚ ਇਕ 15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ ਕਥਿਤ ਤੌਰ 'ਤੇ ਅੱਠ ਦਿਨ ਤੱਕ ਬਲਾਤਕਾਰ ਕੀਤਾ ਹੈ। ਪੀੜਤ ਲੜਕੀ ਸ਼ੁੱਕਰਵਾਰ ਨੂੰ ਕਿਸੇ ਤਰ੍ਹਾਂ ਮੁਲਜ਼ਮ ਦੇ ਚੁੰਗਲ ਵਿਚੋਂ ਬਚ ਨਿਕਲਣ ਵਿਚ ਸਫਲ ਹੋ ਗਈ। ਇਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਆਪਣੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਹੱਡਬੀਤੀ ਦੱਸੀ।
[caption id="attachment_480495" align="aligncenter" width="286"]
15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ ਅੱਠ ਦਿਨ ਕੀਤਾ ਬਲਾਤਕਾਰ[/caption]
ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਪੁਲਿਸ ਥਾਣੇ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਨਾਬਾਲਗ ਹਨ।
[caption id="attachment_480497" align="aligncenter" width="297"]
15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ ਅੱਠ ਦਿਨ ਕੀਤਾ ਬਲਾਤਕਾਰ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਨੂੰ ਸਮਥਰਨ ਕਰਨ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ
ਪੀੜਤ ਲੜਕੀ ਦੀ ਸ਼ਿਕਾਇਤ ਅਨੁਸਾਰ 25 ਫਰਵਰੀ ਨੂੰ ਲੜਕੀ ਆਪਣੇ ਦੋਸਤ ਅਤੇ ਇਕ ਹੋਰ ਨੌਜਵਾਨ ਨਾਲ ਸਕੂਲ ਬੈਗ ਅਤੇ ਹੋਰ ਸਮਾਨ ਖਰੀਦਣ ਲਈ ਝਲਾਵਾੜ ਕਸਬੇ ਗਈ ਸੀ। ਲੜਕੀ ਨੇ ਦੋਸ਼ ਲਾਇਆ ਕਿ ਦੋਵੇਂ ਇੱਕ ਪਾਰਕ ਵਿੱਚ ਰੁਕੇ ਸਨ। ਥੋੜੇ ਸਮੇਂ ਵਿਚ ਹੀ ਦੋ ਤੋਂ ਤਿੰਨ ਵਿਅਕਤੀ ਪਾਰਕ ਵਿਚ ਆਏ ਅਤੇ ਉਸਨੂੰ ਜ਼ਬਰਦਸਤੀ ਨਸ਼ਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ।
[caption id="attachment_480498" align="aligncenter" width="270"]
15 ਸਾਲਾ ਲੜਕੀ ਨੂੰ ਨਸ਼ੇ ਦੀ ਦਵਾਈ ਪਿਲਾ ਕੇ 9 ਵਿਅਕਤੀਆਂ ਨੇ ਅੱਠ ਦਿਨ ਕੀਤਾ ਬਲਾਤਕਾਰ[/caption]
ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਅੱਠ ਦਿਨਾਂ ਤੋਂ ਝਲਾਵਾੜ ਵਿੱਚ ਵੱਖ ਵੱਖ ਥਾਵਾਂ 'ਤੇ ਬੰਧਕ ਬਣਾ ਕੇ ਰੱਖਦਾ ਸੀ। ਇਸ ਸਮੇਂ ਦੌਰਾਨ ਘੱਟੋ ਘੱਟ 9 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਡੀਐਸਪੀ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਦੋ ਨਾਬਾਲਗਾਂ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਜਲਦੀ ਕਰ ਦਿੱਤੀ ਜਾਵੇਗੀ।
-PTCNews