ਹਵਸ 'ਚ ਅੰਨ੍ਹੇ ਹੋਏ 17 ਸਾਲਾਂ ਨਾਬਾਲਿਗ ਲੜਕੇ ਵੱਲੋਂ 5 ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼

By Kaveri Joshi - August 14, 2020 6:08 pm

ਲੁਧਿਆਣਾ-ਹਵਸ 'ਚ ਅੰਨ੍ਹੇ ਹੋਏ ਨਾਬਾਲਿਗ ਲੜਕੇ ਵੱਲੋਂ 5 ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼:  ਕਲਯੁੱਗ ਦੇ ਭਿਆਨਕ ਦੌਰ 'ਚ ਕਈ ਲੋਕਾਂ ਦੀ ਮੱਤ 'ਤੇ ਅਜਿਹਾ ਪਰਦਾ ਪਾ ਪੈ ਚੁੱਕਾ ਹੈ , ਜਿਸਦੇ ਚਲਦਿਆਂ ਕਈ ਮੂਰਖਮੱਤ ਲੋਕ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ , ਜਿਸ 'ਚ ਵਾਸਨਾ 'ਚ ਅੰਨ੍ਹੇ ਹੋਏ 17 ਸਾਲਾਂ ਨਾਬਾਲਿਗ ਮੁੰਡੇ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ 5 ਸਾਲਾ ਮਾਸੂਮ ਲੜਕੀ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪੈ ਜਾਣ 'ਤੇ ਮੌਕੇ ਤੋਂ ਫ਼ਰਾਰ ਹੋ ਗਿਆ ।

ਤਫ਼ਤੀਸ਼ ਕਰਨ ਵਾਲੇ ਅਫ਼ਸਰ ਦੁਆਰਾ ਦਿੱਤੀ ਜਾਣਕਾਰੀ ਮੁਤਾਬਿਕ ਉਕਤ ਬੱਚੀ ਦੀ ਮਾਂ ਨੇ ਜਦੋਂ ਆਪਣੀ ਧੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸਨੇ ਕਮਰੇ ਦੀ ਬਾਰੀ ਤੋਂ ਝਾਤ ਮਾਰ ਕੇ ਦੇਖਿਆ ਤਾਂ ਬੱਚੀ ਦੀ ਮਾਂ ਹੱਕੀ-ਬੱਕੀ ਰਹਿ ਗਈ । ਔਰਤ ਵੱਲੋਂ ਰੌਲਾ ਪਾਏ ਜਾਣ 'ਤੇ ਆਂਢੀਆਂ-ਗੁਆਂਢੀਆਂ ਦੇ ਆ ਜਾਣ ਦੇ ਡਰ ਤੋਂ ਦੋਸ਼ੀ ਭੱਜ ਗਿਆ।

ਦਰਅਸਲ ਮੁਲਜ਼ਮ ਦੇ ਗੁਆਂਢ 'ਚ ਉੱਤਰ-ਪ੍ਰਦੇਸ਼ ਦਾ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਕਿਰਾਏ 'ਤੇ ਰਹਿ ਰਿਹਾ ਸੀ ਅਤੇ ਉਕਤ ਦੋਸ਼ੀ ਉਸਦੇ ਘਰ ਅਕਸਰ ਟੀ.ਵੀ ਵੇਖਣ ਜਾਂਦਾ ਸੀ। ਸਵੇਰੇ ਗਿਆਰਾਂ ਵਜੇ ਹਵਸ 'ਚ ਸ਼ਰਮ-ਹਯਾ ਭੁੱਲ ਚੁੱਕਾ ਉਕਤ ਦੋਸ਼ੀ ਪੰਜ ਸਾਲ ਦੀ ਮਾਸੂਮ ਬੱਚੀ ਨੂੰ ਆਪਣੇ ਨਾਲ ਕਮਰੇ 'ਚ ਲੈ ਕੇ ਗਿਆ ਅਤੇ ਉਸ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਕਾਲੀ ਕਰਤੂਤ ਬੱਚੀ ਦੀ ਮਾਂ ਦੀਆਂ ਨਜ਼ਰਾਂ 'ਚ ਆ ਗਈ ਅਤੇ ਉਸਨੇ ਓਸੇ ਵੇਲੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਔਰਤ ਦੀ ਆਵਾਜ਼ ਸੁਣ ਕੇ ਉਕਤ ਨਾਬਾਲਗ ਝੱਟ-ਦੇਣੀ ਉੱਥੋਂ ਫਰਾਰ ਹੋ ਗਿਆ।

ਦੱਸ ਦੇਈਏ ਕਿ ਸਥਾਨਕ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਵੱਲੋਂ ਦੋਸ਼ੀ ਨਾਬਾਲਗ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।

adv-img
adv-img