1947 ਵੇਲੇ ਦੇਸ਼ ਦੇ ਬਟਵਾਰੇ ਦੀ ਦਰਦਨਾਕ ਕਹਾਣੀ ਬਿਆਨ ਕਰਦੀਆਂ ਇਹ ਤਸਵੀਰਾਂ
1947 ਵੇਲੇ ਦੇਸ਼ ਦੇ ਬਟਵਾਰੇ ਦੀ ਦਰਦਨਾਕ ਕਹਾਣੀ ਬਿਆਨ ਕਰਦੀਆਂ ਇਹ ਤਸਵੀਰਾਂ:1947 ਵੇਲੇ ਦੇਸ਼ ਦੀ ਵੰਡ ਦੀਆਂ ਤਸਵੀਰਾਂ ਵਰਾਇਲ ਹੋਈਆਂ ਹਨ,ਇਹ ਤਸਵੀਰਾਂ ਸ਼ਾਇਦ ਹੀ ਪਹਿਲਾਂ ਕਿਸੀ ਨੇ ਵੇਖੀਆਂ ਹੋਣ।ਦੇਸ਼ ਦੀ ਵੰਡ ਦੀਆਂ ਇਹ ਤਸਵੀਰਾਂ ਇੱਕ ਵਾਰ ਤਾਂ ਸਰੀਰ ਨੂੰ ਸੁੰਨ੍ਹ ਕਰ ਦਿੰਦੀਆਂ ਹਨ।ਊਜਾੜੇ ਸਮੇਂ ਲੋਕਾਂ ਦੀ ਦਰਦ ਦੀ ਕਹਾਣੀ ਇਨ੍ਹਾਂ ਤਸਵੀਰਾਂ ਵਿੱਚੋਂ ਸਾਫ਼-ਸਾਫ਼ ਨਜ਼ਰ ਆਉਂਦੀ ਹੈ।ਇਸ ਰੋਂਦੀ ਮਾਂ ਨੂੰ ਵੇਖ ਸ਼ਾਇਦ ਹੀ ਕੋਈ ਹੋਵੇਗਾ,ਜਿਸ ਦੇ ਦਿਲ ਵਿੱਚੋਂ ਇੱਕ ਚੀਸ ਜਿਹੀ ਨਾ ਨਿਕਲੀ ਹੋਵੇ।ਉਦੋਂ ਤੋਂ ਹੀ ਬਾਪੂ ਦੇ ਮੋਢਿਆਂ 'ਤੇ ਭਾਰ ਚੜ੍ਹਨਾ ਸ਼ੁਰੂ ਹੋ ਗਿਆ ਸੀ।ਹਿੰਦੁਸਤਾਨ ਦੀ ਆਜ਼ਾਦੀ ਵੇਲੇ ਹੋਈ ਪੰਜਾਬ ਦੀ ਵੰਡ ਅਜਿਹਾ ਨਾਸੂਰ ਹੈ ਜਿਸ ਦਾ ਦਰਦ ਪੀੜ੍ਹੀ-ਦਰ-ਪੀੜ੍ਹੀ ਅੱਜ ਤੱਕ ਅਗਾਂਹ ਚੱਲ ਰਿਹਾ ਹੈ।ਆਪਣੇ ਪੁਰਖਿਆਂ ਤੋਂ ਸੁਣੀਆਂ ਅਤੇ ਲਿਖੀਆਂ ਗੱਲਾਂ-ਬਾਤਾਂ ਅੱਜ ਵੀ ਅੱਖਾਂ ਵਿਚ ਹੰਝੂ ਅਤੇ ਦਿਲ ਵਿਚ ਦਰਦ ਭਰ ਦਿੰਦੀਆਂ ਹਨ।ਪੁਰਾਣੇ ਬਜ਼ੁਰਗ ਦੱਸਿਆ ਕਰਦੇ ਸੀ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੀ ਬਹੁਤੀ ਵਸੋਂ ਮੁਸਲਮਾਨਾਂ ਦੀ ਸੀ।ਇਹ ਵੀ ਦੱਸਦੇ ਸਨ ਕਿ ਵੰਡ ਹੋਣ ਤੋਂ ਪਹਿਲਾਂ ਪੰਜਾਬ ਦੇ ਤਿੰਨ ਮੁੱਖ ਫਿਰਕਿਆਂ-ਹਿੰਦੂਆਂ,ਮੁਸਲਮਾਨਾਂ ਤੇ ਸਿੱਖਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਟੁਕੜੇ ਹੋ ਜਾਣਗੇ।ਪੰਜਾਬੀਆਂ ਨੇ ਨਾ ਤਾਂ ਬਟਵਾਰੇ ਦੀ ਮੰਗ ਕੀਤੀ ਸੀ ਤੇ ਨਾ ਹੀ ਇਹਦੇ ਲਈ ਹੁੰਗਾਰਾ ਭਰਿਆ ਸੀ ਪਰ ਇਸ ਵੰਡ ਨਾਲ ਸੋਚ-ਵਲੂੰਧਰਦੇ ਪਾਗਲਪਣ ਦਾ ਝੱਖੜ ਝੁੱਲਿਆ ਤੇ ਭਰਮ ਭੁਲੇਖੇ,ਹਫੜਾ-ਦਫੜੀ,ਲੁੱਟ-ਮਾਰ, ਉਥਲ-ਪੁਥਲ ਅਤੇ ਬਲਾਤਕਾਰਾਂ ਵਿਚ ਉਜਾਗਰ ਹੋਇਆ ਸੀ। -PTCNews