Thu, May 16, 2024
Whatsapp

ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ, 5 ਵਿਦਿਆਰਥੀ ਕੋਰੋਨਾ ਪੌਜ਼ੇਟਿਵ

Written by  Riya Bawa -- April 15th 2022 09:58 AM
ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ, 5 ਵਿਦਿਆਰਥੀ ਕੋਰੋਨਾ ਪੌਜ਼ੇਟਿਵ

ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ, 5 ਵਿਦਿਆਰਥੀ ਕੋਰੋਨਾ ਪੌਜ਼ੇਟਿਵ

Delhi Corona Update: ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਕੂਲ ਦੇ ਘੱਟੋ-ਘੱਟ ਪੰਜ ਵਿਦਿਆਰਥੀਆਂ ਅਤੇ ਸਟਾਫ਼ ਦੀ ਜਾਂਚ ਵਿੱਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮਾਪਿਆਂ ਦੇ ਇੱਕ ਹਿੱਸੇ ਦਾ ਦਾਅਵਾ ਹੈ ਕਿ ਸਕੂਲ ਨੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਅਤੇ ਬੱਚੇ ਪੌਜ਼ਟਿਨ ਹੋਣ ਦੇ ਬਾਵਜੂਦ ਵੀ ਕਲਾਸਾਂ ਵਿੱਚ ਜਾਂਦੇ ਰਹੇ। ਇਸ ਦੇ ਨਾਲ ਹੀ ਸਕੂਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। Covid-19-cases-rise-in-Delhi-2 ਇੱਕ ਮਾਤਾ-ਪਿਤਾ ਨੇ ਕਿਹਾ, “ਦਿੱਲੀ-ਐਨਸੀਆਰ ਦੇ ਵਿਦਿਆਰਥੀਆਂ ਵਿੱਚ ਕੋਵਿਡ ਦੀ ਲਾਗ ਦੀ ਪੁਸ਼ਟੀ ਹੋ ​​ਰਹੀ ਹੈ ਅਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਮੇਰੇ ਬੱਚੇ ਦੇ ਸਕੂਲ ਵਿੱਚ ਘੱਟੋ-ਘੱਟ ਅੱਠ ਬੱਚਿਆਂ ਅਤੇ ਦੋ ਸਟਾਫ ਨੇ ਲਾਗ ਦੀ ਪੁਸ਼ਟੀ ਕੀਤੀ ਪਰ ਸਕੂਲ ਨੇ ਸਾਨੂੰ ਸੂਚਿਤ ਨਹੀਂ ਕੀਤਾ। ਸਕੂਲ ਆਮ ਵਾਂਗ ਚੱਲ ਰਿਹਾ ਹੈ। ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਵੀ ਲਾਪ੍ਰਵਾਹੀ ਕੀਤੀ ਜਾ ਰਹੀ ਹੈ।  ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ,  5 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਇਹ ਵੀ ਪੜ੍ਹੋ: ਇਸ ਸੂਬੇ 'ਚ 1 ਰੁਪਏ ਲੀਟਰ ਵੇਚਿਆ ਗਿਆ ਪੈਟਰੋਲ, ਜਾਣੋ ਕਿਉਂ ਸਕੂਲ ਪ੍ਰਬੰਧਨ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਜਿਸ ਕਲਾਸ 'ਚ ਵਿਦਿਆਰਥੀ ਸੰਕਰਮਿਤ ਪਾਇਆ ਗਿਆ। ਉਸ ਕਲਾਸ ਦੇ ਹਰੇਕ ਵਿਦਿਆਰਥੀ ਦੇ ਮਾਪਿਆਂ ਨੂੰ ਵ੍ਹੱਟਸਐਪ ਗਰੁੱਪ ਵਿੱਚ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦਿੱਲੀ 'ਚ ਕੋਵਿਡ-19 ਦੇ 299 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਦੋ ਦਿਨਾਂ ਨਾਲੋਂ 118 ਫੀਸਦੀ ਜ਼ਿਆਦਾ ਹਨ। students corona case ਦਿੱਲੀ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਵੀ ਸੰਕਰਮਣ ਦੀ ਦਰ 2.49 ਪ੍ਰਤੀਸ਼ਤ ਹੋ ਗਈ ਹੈ। ਔਫਲਾਈਨ ਕਲਾਸਾਂ ਦੇ ਖੁੱਲਣ ਦੇ ਕਈ ਹਫ਼ਤਿਆਂ ਬਾਅਦ, ਮਹਾਂਮਾਰੀ ਦੇ ਲਗਭਗ ਦੋ ਸਾਲਾਂ ਬਾਅਦ, ਸਕੂਲਾਂ ਤੋਂ ਸੰਕਰਮਣ ਦੀਆਂ ਰਿਪੋਰਟਾਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। -PTC News


Top News view more...

Latest News view more...

LIVE CHANNELS