Sun, Jun 15, 2025
Whatsapp

ਵਾਤਾਵਰਣ 'ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ

Reported by:  PTC News Desk  Edited by:  Baljit Singh -- July 13th 2021 04:07 PM
ਵਾਤਾਵਰਣ 'ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ

ਵਾਤਾਵਰਣ 'ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ

ਲੰਡਨ: ਵਿਸ਼ਵ ਦੇ 25 ਸ਼ਹਿਰ ਧਰਤੀ ਦੇ ਵਾਤਾਵਰਨ ਵਿਚ ਘੁਲ ਰਹੀਆਂ ਕਰੀਬ 52 ਫੀਸਦੀ ਗ੍ਰੀਨਹਾਊਸ ਗੈਸਾਂ ਲਈ ਜ਼ਿੰਮੇਵਾਰ ਹਨ। ਇਹਨਾਂ ਵਿਚੋਂ 23 ਇਕੱਲੇ ਚੀਨ ਦੇ ਹਨ। ਬਾਕੀ ਦੋ ਸ਼ਹਿਰ ਮਾਸਕੋ ਅਤੇ ਟੋਕੀਓ ਹਨ। ਵਿਸ਼ਵ ਦੇ ਦੂਜੇ ਖੇਤਰਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਰਿਪੋਰਟ ਸੋਮਵਾਰ ਨੂੰ ਖੋਜੀਆਂ ਨੇ ਦਿੱਤੀ। ਇਸ ਨੂੰ ਫਰੰਟੀਅਰ ਅਤੇ ਸਸਟੇਨੇਬਲ ਸਿਟੀ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਡਰੱਗ ਮਾਮਲੇ ‘ਚ ਖੁਦ ਨੂੰ ਬੇਗੁਨਾਹ ਦੱਸਦਿਆਂ ਅਨਵਰ ਮਸੀਹ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼ ਅਧਿਐਨ ਵਿਚ ਭਾਰਤ ਸਮੇਤ 53 ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸ਼ਹਿਰ ਹਨ। ਇਸ ਵਿਚ ਇਹ ਵੀ ਸਾਫ ਕੀਤਾ ਗਿਆ ਹੈਕਿ ਪ੍ਰਤੀ ਵਿਅਕਤੀ ਦੇ ਲਿਹਾਜ ਨਾਲ ਗ੍ਰੀਨਹਾਊਸ ਨਿਕਾਸੀ ਦੇਖੀਏ ਤਾਂ ਵਿਕਾਸਸ਼ੀਲ ਦੇ ਮੁਕਾਬਲੇ ਵਿਕਸਿਤ ਦੇਸ਼ਾਂ ਦੇ ਸ਼ਹਿਰ ਕਿਤੇ ਅੱਗੇ ਹਨ। ਰਿਪੋਰਟ ਮੁਤਾਬਕ ਜਿੱਥੇ ਚੀਨ ਸਭ ਤੋਂ ਵੱਧ ਨਿਕਾਸੀ ਲਈ ਜ਼ਿੰਮੇਵਾਰ ਹੈ ਉੱਥੇ ਅਮਰੀਕਾ, ਯੂਰਪੀ ਸੰਘ ਅਤੇ ਭਾਰਤ ਤੋਂ ਵੀ ਵੱਡੇ ਪੱਧਰ 'ਤੇ ਯੋਗਦਾਨ ਹੋ ਰਿਹਾ ਹੈ। ਪੜੋ ਹੋਰ ਖਬਰਾਂ: ਚੀਨ ਦਾ ਕਾਰਾ! ਲੱਦਾਖ ਦੇ ਡੇਮਚੋਕ ’ਚ ਦਾਖ਼ਲ ਹੋ ਕੇ ਲਹਿਰਾਏ ਗਏ ਝੰਡੇ ਅਤੇ ਬੈਨਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਹੁਣ ਵੀ ਅਸੀਂ ਇਸ ਨੂੰ ਰੋਕਣ ਲਈ ਕਦਮ ਨਹੀਂ ਚੁੱਕਿਆ ਤਾਂ ਜਲਵਾਯੂ ਤਬਦੀਲੀ ਨੂੰ ਕੋਈ ਨਹੀਂ ਰੋਕ ਸਕੇਗਾ। ਮਾਹਰਾਂ ਨੇ ਕਿਹਾ, ਨਿਕਾਸੀ ਦਾ ਪ੍ਰਮੁੱਖ ਕਾਰਨ ਮੈਗਾਸਿਟੀ ਵੀ ਬਣ ਰਹੇ ਹਨ। ਇੱਥੇ ਬੇਕਾਬੂ ਓਦਯੋਗੀਕਰਨ ਰੋਕਣਾ ਜ਼ਿਆਦਾਤਰ ਦੇਸ਼ਾਂ ਲਈ ਅਸੰਭਵ ਹੋ ਰਿਹਾ ਹੈ। 167 ਵਿਚੋਂ ਸਿਰਫ 58 ਦੇਸ਼ਾਂ ਨੇ ਨਿਕਾਸੀ ਘੱਟ ਕਰਨ ਲਈ ਟੀਚੇ ਤਿਆਰ ਕੀਤੇ ਹਨ। ਉੱਥੇ ਸਿਰਫ 30 ਸ਼ਹਿਰਾਂ ਨੂੰ ਹੀ ਕੁਝ ਸਫਲਤਾ ਮਿਲੀ ਹੈ। ਚੀਨ ਜਿਹੇ ਦੇਸ਼ ਆਪਣੇ ਸ਼ਹਿਰਾਂ ਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਉਤਪਾਦਨ ਦਾ ਕੇਂਦਰ ਬਣਾਉਣਾ ਚਾਹੁੰਦੇ ਹਨ। ਇਹ ਟਨਾਂ ਨਿਕਾਸੀ ਕਰ ਰਹੇ ਹਨ ਅਤੇ ਇਹਨਾਂ 'ਤੇ ਕੋਈ ਕੰਟਰੋਲ ਨਹੀਂ ਹੈ। ਪੜੋ ਹੋਰ ਖਬਰਾਂ: ਭਾਰਤ ‘ਚ ਸਤੰਬਰ ਮਹੀਨੇ ਤੋਂ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ ਦਾ ਉਤਪਾਦਨ -PTC News


Top News view more...

Latest News view more...

PTC NETWORK