ਨਾਗਪੁਰ: ਮਹਾਰਾਸ਼ਟਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਗਪੁਰ 'ਚ ਇਕ ਕੰਪਨੀ 'ਚ ਵੱਡਾ ਧਮਾਕਾ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਕੰਪਨੀ ਨਾਗਪੁਰ ਦੇ ਪਿੰਡ ਬਾਜਾਰਗਾਂਵ 'ਚ ਸਥਿਤ ਹੈ, ਜਿਥੇ ਧਮਾਕਿਆ ਹੋਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਕਾਸਟ ਬੂਸਟਰ ਪਲਾਂਟ 'ਚ ਪੈਕਿੰਗ ਦੌਰਾਨ ਵਾਪਰਿਆ। ਘਟਨਾ ਐਤਵਾਰ ਸਵੇਰ ਸਮੇਂ ਵਾਪਰੀ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਜਾਇਜ਼ਾ ਲਿਆ ਜਾ ਰਿਹਾ ਹੈ।ਧਮਾਕੇ ਦੀ ਮਾਰ ਦਾ ਅਜੇ ਤੱਕ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਜਾਨੀ ਮਾਲੀ ਨੁਕਸਾਨ ਦਾ ਖਦਸ਼ਾ ਹੈ, ਕਿਉਂਕਿ ਫੈਕਟਰੀ 'ਚ ਗੋਲਾ ਬਾਰੂਦ ਤੇ ਕੈਮੀਕਲ ਭਾਰੀ ਮਾਤਰਾ ਵਿੱਚ ਸੀ। ਸਵੇਰੇ 9 ਵਜੇ ਦੇ ਲਗਭਗ ਵਾਪਰੀ ਘਟਨਾਅਮਰਾਵਤੀ ਰੋਡ 'ਤੇ ਸਥਿਤੀ ਕੰਪਨੀ 'ਚ ਧਮਾਕਾ ਸਵੇਰੇ 9 ਵਜੇ ਦੇ ਲਗਭਗ ਹੋਇਆ। ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ 6 ਆਦਮੀ ਅਤੇ 3 ਔਰਤਾਂ ਦੱਸੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ 3 ਲੋਕਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਬਾਰੇ ਜਾਣਕਾਰੀ ਹੈ।ਜਿ਼ਕਰਯੋਗ ਹੈ ਕਿ ਇਹ ਸੋਲਰ ਕੰਪਨੀ ਦੇਸ਼ ਅੰਦਰ ਕਈ ਕੰਪਨੀਆਂ ਨੂੰ ਗੋਲਾ ਬਾਰੂਦ ਮੁਹੱਈਆ ਕਰਵਾਉਂਦੀ ਹੈ। ਇਸਤੋਂ ਇਲਾਵਾ ਰੱਖਿਆ ਖੇਤਰ ਦੀਆਂ ਕੰਪਨੀਆਂ ਨੂੰ ਵੀ ਗੋਲਾ ਬਾਰੂਦ ਇਥੋਂ ਹੀ ਸਪਲਾਈ ਕੀਤਾ ਜਾਂਦਾ ਹੈ।