ਨਾਬਾਲਿਗ ਲੜਕੀ ਨਾਲ 28 ਸਾਲਾ ਲੜਕੇ ਨੇ ਕੀਤਾ ਜਬਰ-ਜਨਾਹ
ਲੜਕੀ ਦਾ ਕਹਿਣਾ ਹੈ ਕਿ ਲੜਕੇ ਨੇ ਉਸਨੂੰ ਮਿਲਣ ਲਈ ਮਜਬੂਰ ਕੀਤਾ ਗਿਆ। ਪੀੜਤ ਲੜਕੀ ਨੇ ਕਿਹਾ ਜਦੋਂ ਉਹ ਉਸਨੂੰ ਮਿਲਣ ਗਈ ਤਾਂ ਉਸਨੂੰ ਕੋਈ ਨਸ਼ੀਲੀ ਗੋਲੀ ਖਿਲਾ ਕੇ ਜਬਰ ਜਨਾਹ ਕੀਤਾ ਅਤੇ ਉਸਦੀਆਂ ਅਸ਼ਲੀਲ ਵੀਡੀਓ ਅਤੇ ਫੋਟੋ ਖਿੱਚ ਲਈਆਂ। ਪੀੜਤ ਲੜਕੀ ਨੇ ਦੱਸਿਆ ਕਿ ਕੁਲਦੀਪ ਸਿੰਘ ਉਸਨੂੰ ਵਾਰ ਵਾਰ ਅਸ਼ਲੀਲ ਫੋਟੋਆਂ ਦਾ ਸਹਾਰਾ ਲੈਕੇ ਬਲੈਕਮੇਲ ਕਰਕੇ ਪਿੱਛਲੇ 1.5 ਸਾਲ ਤੋਂ ਸ਼ਰੀਰਕ ਸ਼ੋਸ਼ਣ ਕਰ ਰਿਹਾ ਹੈ।
ਪੀੜਤ ਲੜਕੀ ਨੇ ਦੱਸਿਆ ਹੱਦ ਉਦੋਂ ਹੋ ਗਈ ਜਦੋਂ ਕੁਲਦੀਪ ਸਿੰਘ ਨੇ ਆਪਣੇ ਦੋਸਤ ਨਾਲ ਸਬੰਧ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਪੀੜਤ ਲੜਕੀ ਦੀ ਮਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ।ਪੀੜਤ ਲੜਕੀ ਨੇ ਇਸਦੀ ਐਸ ਐਸ ਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਡੀਐਸਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਮੁਲਜਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਸ਼ਰਾਬੀ ਭਜਾ ਕੇ ਲਿਆ ਗਿਆ ਰੋਡਵੇਜ਼ ਦੀ ਬੱਸ, ਵੀਡੀਓ ਹੋ ਰਹੀ ਵਾਇਰਲ
-PTC News