ਮੁੱਖ ਖਬਰਾਂ

ਇਕ ਦਿਨ ਬਾਅਦ ਫਿਰ ਤੋਂ ਵਧੇ ਕੋਰੋਨਾ ਦੇ ਮਾਮਲੇ, 24 ਘੰਟਿਆਂ 'ਚ 3,205 ਨਵੇਂ ਕੇਸ ਆਏ ਸਾਹਮਣੇ

By Riya Bawa -- May 04, 2022 9:43 am -- Updated:May 04, 2022 11:28 am

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3,205 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 31 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ 'ਚ ਕੱਲ੍ਹ ਕੋਰੋਨਾ ਦੇ ਮਾਮਲਿਆਂ 'ਚ ਕੁਝ ਕਮੀ ਆਈ ਸੀ, ਸੋਮਵਾਰ ਨੂੰ ਦੇਸ਼ 'ਚ 2,568 ਨਵੇਂ ਮਾਮਲੇ ਸਾਹਮਣੇ ਆਏ ਪਰ ਮੰਗਲਵਾਰ ਨੂੰ ਫਿਰ ਤੋਂ ਕੋਰੋਨਾ ਦੇ ਮਾਮਲੇ 3 ਹਜ਼ਾਰ ਨੂੰ ਪਾਰ ਕਰ ਗਏ ਹਨ।

corona

ਕਰੋਨਾ ਦੇ ਕੇਸਾਂ ਵਿੱਚ ਵਾਧੇ ਦੇ ਨਾਲ ਐਕਟਿਵ ਕੇਸਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਸਮੇਂ ਦੇਸ਼ ਵਿੱਚ 19,509 ਐਕਟਿਵ ਕੇਸ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 13,137 ਐਕਟਿਵ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਦੇਸ਼ ਵਿੱਚ ਪੌਜ਼ਟਿਵ ਦਰ 1.22% ਹੋ ਗਈ ਹੈ।

India Daily Corona Cases, Corona Updates, Punjabi news, Coronavirus in India, Coronavirus, Covid 19 Cases Update Today, Punjabi news

ਦਿੱਲੀ ਕੋਰੋਨਾ ਦਾ ਹੌਟਸਪੌਟ ਬਣਿਆ ਹੋਇਆ ਹੈ, ਪਿਛਲੇ ਕਈ ਦਿਨਾਂ ਤੋਂ ਇੱਥੇ ਇੱਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 1,414 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਰਾਜਧਾਨੀ ਵਿੱਚ 1,076 ਮਾਮਲੇ ਸਾਹਮਣੇ ਆਏ ਸਨ। ਬੀਤੇ ਦਿਨ ਦਿੱਲੀ ਵਿੱਚ ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਇੱਥੇ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 5,986 ਹੋ ਗਈ ਹੈ।

ਇਹ ਵੀ ਪੜ੍ਹੋ: ਡੈਨਮਾਰਕ 'ਚ ਭਾਰਤ-ਨੋਰਡਿਕ ਸੰਮੇਲਨ ਵਿੱਚ PM ਮੋਦੀ ਹੋਣਗੇ ਸ਼ਾਮਿਲ, ਅੱਜ ਫਰਾਂਸ ਵੀ ਜਾਣਗੇ

ਦੂਜੇ ਸੂਬਿਆਂ  ਵਿੱਚ ਕੋਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ 182 ਮਾਮਲੇ ਸਾਹਮਣੇ ਆਏ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ 193, ਹਰਿਆਣਾ ਵਿੱਚ 505 ਅਤੇ ਕੇਰਲ ਵਿੱਚ 386 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 24 ਘੰਟਿਆਂ 'ਚ 54 ਮੌਤਾਂ 'ਚੋਂ 52 ਸਿਰਫ ਕੇਰਲ 'ਚ ਹੋਈਆਂ ਹਨ।

India Daily Corona Cases, Corona Updates, Punjabi news, Coronavirus in India, Coronavirus, Covid 19 Cases Update Today, Punjabi news

ਕੋਰੋਨਾ ਇਕ ਵਾਰ ਫਿਰ ਜ਼ੋਰ ਫੜ ਰਿਹਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਵਿਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਬੀਤੇ ਦਿਨੀ ਪੂਰਬੀ ਉੱਤਰ ਪ੍ਰਦੇਸ਼ ਦੇ ਚੰਦੌਲੀ 'ਚ ਵੀ ਕੋਰੋਨਾ ਇਨਫੈਕਸ਼ਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਵਿਡ ਨਾਲ ਹੋਈ ਇਸ ਮੌਤ ਤੋਂ ਬਾਅਦ ਚੰਦੌਲੀ ਦੇ ਸਿਹਤ ਵਿਭਾਗ ਨੇ ਵਾਧੂ ਚੌਕਸੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share