PRTC ਦੀ ਬੱਸ ਅਤੇ ਕੈਂਟਰ ਵਿਚਾਲੇ ਹੋਈ ਸਿੱਧੀ ਟੱਕਰ, ਕਈ ਸਵਾਰੀਆਂ ਹੋਈਆਂ ਜ਼ਖ਼ਮੀ
ਜਲੰਧਰ: ਫਗਵਾੜਾ ਨਜਦੀਕੀ ਪਿੰਡ ਰਿਹਾਣਾ ਜੱਟਾਂ ਨਜਦੀਕ ਜਿੱਥੇ ਕਿ ਪੀ.ਆਰ.ਟੀ.ਸੀ ਬੱਸ ਦੇ ਚਾਲਕ ਨੇ ਤੇਜ ਰਫਤਾਰ ਨਾਲ ਓਵਰ ਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਕੈਂਟਰ ਵਿੱਚ ਬਸ ਠੋਕ ਦਿੱਤੀ। ਹਾਦਸੇ ਵਿੱਚ ਇੱਕ ਦਰਜਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆ। ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਬਸ ਵਿੱਚ ਸਵਾਰ ਕੁੱਝ ਸਵਾਰੀਆਂ ਤੇ ਸਵਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਸ ਚਾਲਕ ਬੜੀ ਹੀ ਲਾਪ੍ਰਵਾਹੀ ਨਾਲ ਤੇਜ ਰਫਤਾਰ ਵਿੱਚ ਬੱਸ ਚਲਾ ਰਿਹਾ ਸੀ, ਜਿਸ ਦਾ ਖਮਿਆਜਾ ਸਵਾਰੀਆਂ ਨੂੰ ਭੁਗਤਨਾ ਪਿਆ। ਉਨਾਂ ਕਿਹਾ ਕਿ ਉਕਤ ਬੱਸ ਲੁਧਿਆਣਾ ਤੋ ਹੁਸ਼ਿਆਰਪੁਰ ਜਾ ਰਹੀ ਸੀ ਕਿ ਰਿਹਾਣਾ ਜੱਟਾਂ ਵਿਖੇ ਡਰਾਈਵਰ ਦੀ ਗਲਤੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਵੀ ਪੜ੍ਹੋ:ਕਿਲ੍ਹਾ ਮੁਬਾਰਕ 'ਚ ਪਟਿਆਲਵੀ ਹੈਰੀਟੇਜ਼ ਫੈਸਟੀਵਲ 19 ਅਪ੍ਰੈਲ ਨੂੰ - ਸਾਕਸ਼ੀ ਸਾਹਨੀ -PTC News