ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਜਿਮ 'ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਮਜੀਠਾ ਰੋਡ ਉਤੇ ਪੈਂਦੇ ਇਕ ਜਿਮ ਵਿੱਚ ਅਚਾਨਕ ਅੱਗ ਲੱਗ ਗਈ। ਪਾਵਰ ਹਾਊਸ ਜਿਮ ਵਿੱਚ ਲੱਗੀ ਅੱਗ ਕਾਰਨ ਉਥੇ ਲੋਕ ਇਕੱਠੇ ਹੋਏ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਗੱਡੀਆਂ ਲਈ ਫੋਨ ਕੀਤਾ ਗਿਆ।
ਜਿਮ ਦੇ ਮਾਲਕ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜਿਸ ਦੇ ਵਿਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਕਾਫ਼ੀ ਚਿਰ ਪਹਿਲਾਂ ਫੋਨ ਕੀਤਾ ਸੀ ਪਰ ਅੰਮ੍ਰਿਤਸਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੇਟ ਪਹੁੰਚੀਆਂ ਹਨ ਓਨੇ ਚਿਰ ਨੂੰ ਜਿਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਜਿਮ ਮਾਲਕ ਦਾ ਕਹਿਣਾ ਹੈ ਕਿ ਅੱਗ ਕਾਰਨ 25 ਲੱਖ ਰੁਪਏ ਦਾ ਹੋਇਆ ਨੁਕਸਾਨ। ਜਿਮ ਮਾਲਕ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮੌਕੇ ਉਤੇ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਮਨਦੀਪ ਸਿੰਘ ਫਾਇਰ ਦਾ ਕਹਿਣਾ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਮਜੀਠਾ ਰੋਡ ਪਾਵਰ ਕਾਲੋਨੀ ਦੇ ਸਾਹਮਣੇ ਇੱਕ ਜਿਮ ਨੂੰ ਅੱਗ ਲੱਗ ਗਈ ਹੈ। ਅਸੀਂ ਮੌਕੇ ਉਤੇ ਆਏ ਅਤੇ ਅੱਗ ਉਤੇ ਕਾਬੂ ਪਾਇਆ। ਅਜੇ ਤੱਖ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਿਮ ਦੇ ਅੰਦਰ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਉਤੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਟਰੈਫਿਕ ਦੇ ਕਾਰਨ ਉਹ ਥੋੜ੍ਹਾ ਦੇਰ ਨਾਲ ਪੁੱਜੇ। ਅੱਗ ਬੁਝਣ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗ ਸਕੇਗਾ। ਜਿਮ ਵਿੱਚ ਕੰਮ ਕਰਨ ਵਾਲੇ ਪੱਪੂ ਨੇ ਦੱਸਿਆ ਕਿ ਸ਼ਾਰਟ ਸਰਕਟ ਦੇ ਕਾਰਨ ਜਿਮ ਵਿੱਚ ਅੱਗ ਲੱਗ ਗਈ ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦੇ ਦਿੱਤੀ ਪਰ ਗੱਡੀਆਂ ਕਾਫੀ ਦੇਰੀ ਨਾਲ ਪੁੱਜੀਆਂ ਜਦ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ।