ਮੁੱਖ ਖਬਰਾਂ

ਆਮ ਆਦਮੀ ਪਾਰਟੀ ਨਾਲ ਕਿਸੇ ਵੀ ਹਾਲਾਤ 'ਚ ਨਹੀ ਕਰਾਂਗੇ ਗੱਠਜੋੜ:ਡਾ.ਰਾਜ ਕੁਮਾਰ ਵੇਰਕਾ

By Pardeep Singh -- March 06, 2022 5:46 pm -- Updated:March 06, 2022 5:57 pm

ਅੰਮ੍ਰਿਤਸਰ:ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਅਫਵਾਹਾਂ ਦੱਸਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਕਾਗਰਸ ਪਾਰਟੀ ਨਾਲ ਗਠਜੋੜ ਹੋਣ ਦੀ ਗਲ ਸਿਰਫ ਫੋਕੀ ਅਫਵਾਹ ਹੈ ਜਿਸ ਸੰਬਧੀ ਅਸੀਂ ਦੱਸਣਾ ਚਾਹੁੰਦੇ ਹਾ ਕਿ 10 ਮਾਰਚ ਨੂੰ ਕਾਗਰਸ਼ ਸਰਕਾਰ ਪੂਰੇ ਬਹੁਮਤ ਨਾਲ ਬਣੇਗੀ।


ਉਹਨਾਂ ਕਿਹਾ ਕਿ ਕੇਦਰ ਸਰਕਾਰ ਨਫ਼ਰਤ ਦੀ ਰਾਜਨੀਤੀ ਕਰ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ ਅਤੇ ਭਾਖੜਾ ਡੈਮ ਉੱਤੇ ਲਏ ਫੈਸਲੇ ਨਾਲ ਪੰਜਾਬ ਦਾ ਭਵਿੱਖ ਖਰਾਬ ਕਰ ਦੀਆ ਸਾਜਿਸ਼ਾ ਕਰ ਰਿਹਾ ਹੈ।

ਕਾਗਰਸ ਪਾਰਟੀ ਦੇ ਵਿਧਾਇਕਾ ਅਤੇ ਆਗੂਆ ਦਾ ਯੂਪੀ ਅਤੇ ਰਾਜਸਥਾਨ ਵਿਚ ਜਾਣ ਬਾਰੇ ਉਹਨਾਂ ਕਿਹਾ ਕਿ ਸਾਰੇ ਕਾਗਰਸੀ ਉਮੀਦਵਾਰ ਪੰਜਾਬ ਵਿੱਚ ਹੀ ਰਹਿਣਗੇ ਅਤੇ ਪੰਜਾਬ ਵਿਚ ਜਲਦ ਹੀ ਕਾਗਰਸ ਪਾਰਟੀ ਮੁੜ ਤੋਂ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਵਿਚ ਆਪਣੀ ਹਾਰ ਤੋਂ ਬੌਖਲਾਹਟ ਵਿਚ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ।

ਇਹ ਵੀ ਪੜ੍ਹੋ:IPL 2022 schedule: CSK ਤੇ KKR ਆਹਮਣੇ-ਸਾਹਮਣੇ, ਜਾਣੋ ਪੂਰਾ ਸ਼ਡਿਊਲ

-PTC News

  • Share