ਹੋਰ ਖਬਰਾਂ

ਡਰੱਗਸ ਮਾਫੀਆ ਤੋਂ ਮਿਲ ਰਹੀਆਂ ਧਮਕੀਆਂ, ਸਰਕਾਰ ਨੇ ਦਿੱਤੀ Y+ ਸੁਰੱਖਿਆ

By Jagroop Kaur -- October 01, 2020 6:10 pm -- Updated:Feb 15, 2021

ਬੀਤੇ ਕੁਝ ਦਿਨਾਂ ਤੋਂ ਬਾਲੀਵੁੱਡ ਇੰਡਸਟਰੀ 'ਚ ਡਰੱਗਸ ਨੂੰ ਲੈਕੇ ਹੜਕੰਪ ਮਚਿਆ ਹੋਇਆ ਹੈ। ਜਿਥੇ ਨਿਤ ਦਿਨ ਨਵੇਂ ਨਾਮ ਡਰੱਗਸ ਰੈਕੇਟ ਨਾਲ ਜੁੜੇ ਸਾਹਮਣੇ ਆਉਂਦੇ ਹਨ। ਉਥੇ ਹੀ ਇਸ ਮਾਮਲੇ 'ਚ ਬੋਲਣ ਵਾਲੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਨੂੰ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ 'ਵਾਈ ਪਲੱਸ' ਸੁਰੱਖਿਆ ਦਿੱਤੀ ਹੈ। ਸੁਰੱਖਿਆ ਮਿਲਣ ਤੋਂ ਬਾਅਦ ਰਵੀ ਕਿਸ਼ਨ ਨੇ ਯੋਗੀ ਸਰਕਾਰ ਦਾ ਧਨਵਾਦ ਕਰਦੇ ਹੋਏ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ ਕਿ "ਸਤਿਕਾਰਯੋਗ ਯੋਗੀ ਆਦਿੱਤਿਆਨਾਥ ਮਹਾਰਾਜ ਜੀ। ਪੂਜਨੀਆ ਮਹਾਰਾਜ ਜੀ, ਮੈਨੂੰ, ਮੇਰੇ ਪਰਿਵਾਰ ਤੇ ਮੇਰੇ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਮੈਨੂੰ 'ਵਾਈ+' ਸੁੱਰਖਿਆ ਲਈ ਤੁਹਾਡਾ ਧੰਨਵਾਦ। ਮੇਰੀ ਆਵਾਜ਼ ਸਦਨ ਵਿਚ ਹਮੇਸ਼ਾਂ ਗੂੰਜਦੀ ਰਹੇਗੀ।Ravi kisahn

ਦੱਸ ਦਈਏ ਕਿ ਰਵੀ ਕਿਸ਼ਨ ਨੇ ਬਾਲੀਵੁੱਡ ਵਿਚ ਨਸ਼ਿਆਂ ਦੇ ਨੈੱਟਵਰਕ ਸਬੰਧੀ ਸੰਸਦ ਵਿਚ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਬੈਵੂਡ ਵਿਚ ਡਰੱਗਸ ਮਾਫੀਆ ਕਾਫੀ ਸਤਰਕ ਹੈ। ਇਸ ਤੋਂ ਬਾਅਦ ਹੀ ਉਸ ਨੂੰ ਡਰੱਗ ਮਾਫੀਆ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਜਪਾ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰ ਰਵੀ ਕਿਸ਼ਨ ਅਕਸਰ ਹੀ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਹਨ ,ਅਤੇ ਆਪਣੀ ਗੱਲ ਬਹੁਤ ਬੇਬਾਕੀ ਨਾਲ ਅੱਗੇ ਰੱਖਦੇ ਹਨ।

Ravi Kishan gets Y+ security after threat calls post speaking on Bollywood, drugs - india news - Hindustan Times

ਅੱਜ ਵੀ ਆਪਣੇ ਟਵੀਟ 'ਚ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਆਪਣੀ ਆਵਾਜ਼ ਬੁਲੰਦ ਕਰਾਂਗਾ। ਮੈਨੂੰ ਆਪਣੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ ਇੰਡਸਟਰੀ ਅਤੇ ਨੌਜਵਾਨਾਂ ਦੇ ਭਵਿੱਖ ਲਈ ਨਿਸ਼ਚਤ ਤੌਰ 'ਤੇ ਗੱਲ ਕਰਾਂਗਾ। ਰਵੀਕਿਸ਼ਨ ਨੇ ਕਿਹਾ ਕਿ 'ਦੇਸ਼ ਦੇ ਭਵਿੱਖ ਲਈ ਦੋ-ਪੰਜ ਗੋਲੀਆਂ ਖਾ ਲਵਾਂਗੇ ਤਾਂ ਕੋਈ ਚਿੰਤਾ ਨਹੀਂ ਹੈ। ਪਰ ਸਛ ਦੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ।

Ravi kishan

ਜ਼ਿਕਰਯੋਗ ਹੈ ਕਿ ਰਵੀ ਕਿਸ਼ਨ ਤੋਂ ਪਹਿਲਾਂ ਮੁੰਬਈ ਵਿਖੇ ਅਦਾਕਾਰਾ ਕੰਗਨਾ ਰਨਾਵਤ ਨੂੰ ਵੀ ਬਾਲੀਵੁਡ 'ਚ ਡਰੱਗਸ ਦੇ ਫੈਲੇ ਜਾਲ 'ਤੇ ਬੋਲਾਂ ਤੋਂ ਬਾਅਦ ਜ਼ੈੱਡ ਪਲੱਸ ਸਿਕਿਓਰਟੀ ਦਿੱਤੀ ਗਈ ਸੀ।