ਮਨੋਰੰਜਨ ਜਗਤ

ਇਸ ਸਾਲ ਦੇ ਅਖ਼ੀਰਲੇ ਮਹੀਨੇ ਆਦਿੱਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ ਕਰਵਾਉਣਗੇ ਵਿਆਹ

By Kaveri Joshi -- October 17, 2020 5:16 pm
Aditya Narayan Wedding Date Out-ਇਸ ਸਾਲ ਦੇ ਅਖ਼ੀਰਲੇ ਮਹੀਨੇ ਆਦਿੱਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ ਕਰਵਾਉਣਗੇ ਵਿਆਹ :ਉੱਘੇ ਗਾਇਕ ਉਦਿੱਤ ਨਾਰਾਇਣ ਦੇ ਸਪੁੱਤਰ ਗਾਇਕ ਅਤੇ ਪ੍ਰਸਿੱਧ ਹੋਸਟ ਆਦਿੱਤਿਆ ਨਾਰਾਇਣ ਜਲਦੀ ਹੀ ਅਦਾਕਾਰ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਉਹਨਾਂ ਹਾਲ ਹੀ ਵਿੱਚ ਵਿਆਹ ਬਾਰੇ ਐਲਾਨ ਕੀਤਾ ਸੀ ਅਤੇ ਆਪਣੀ ਪ੍ਰੇਮ ਕਹਾਣੀ ਬਾਰੇ ਵੀ ਗੱਲ ਕੀਤੀ ਸੀ। ਦੱਸ ਦੇਈਏ ਕਿ ਆਦਿੱਤਿਆ-ਸ਼ਵੇਤਾ ਜੋੜੀ ਇਸੇ ਸਾਲ ਹੀ ਗ੍ਰਹਿਸਥ ਜੀਵਨ 'ਚ ਪ੍ਰਵੇਸ਼ ਕਰਨ ਵਾਲੀ ਹੈ ।
Aditya Narayan's wedding date and venue revealed ਇਸ ਸਾਲ ਦੇ ਅਖ਼ੀਰਲੇ ਮਹੀਨੇ ਆਦਿੱਤਿਆ ਨਾਰਾਇਣ ਅਤੇ ਸ਼ਵੇਤਾ ਕਰਵਾਉਣਗੇ ਵਿਆਹ
ਇੱਕ ਤਾਜ਼ਾ ਇੰਟਰਵਿਊ ਦੌਰਾਨ ਆਦਿੱਤਿਆ ਨੇ ਆਪਣੇ ਵਿਆਹ ਨੂੰ ਲੈ ਕੇ ਦੱਸਿਆ ਕਿ ਉਹ ਇਸ ਸਾਲ ਦਸੰਬਰ ਮਹੀਨੇ ਯਾਨੀ ਕਿ ਸਰਦੀ ਦੇ ਮੌਸਮ 'ਚ ਵਿਆਹ ਕਰਵਾਉਣਗੇ। ਦੱਸ ਦੇਈਏ ਕਿ Aditya Narayan ਅਤੇ ਸ਼ਵੇਤਾ ਨੇ 1 ਦਸੰਬਰ ਨੂੰ ਮੁੰਬਈ ਵਿੱਚ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ। ਗਾਇਕ ਨੇ ਯੋਜਨਾਵਾਂ ਬਾਰੇ ਦੱਸਦਿਆਂ ਕਿਹਾ, “ਅਸੀਂ 1 ਦਸੰਬਰ ਨੂੰ ਵਿਆਹ ਕਰਵਾ ਰਹੇ ਹਾਂ। ਕੋਵਿਡ -19 ਦੇ ਕਾਰਨ, ਅਸੀਂ ਸਿਰਫ ਨੇੜਲੇ ਪਰਿਵਾਰ ਅਤੇ ਦੋਸਤਾਂ ਨੂੰ ਸੱਦਾ ਦੇ ਸਕਦੇ ਹਾਂ, ਕਿਉਂਕਿ ਮਹਾਰਾਸ਼ਟਰ ਵਿਖੇ ਵਿਆਹ ਵਿੱਚ 50 ਤੋਂ ਵੱਧ ਮਹਿਮਾਨਾਂ ਨੂੰ ਇਕੱਠੇ ਨਹੀਂ ਹੋਣ ਦੀ ਇਜ਼ਾਜਤ ਨਹੀਂ ਹੈ । "
Aditya Narayan's wedding date and venue revealed ਇਸ ਸਾਲ ਦੇ ਅਖ਼ੀਰਲੇ ਮਹੀਨੇ ਆਦਿੱਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ ਕਰਵਾਉਣਗੇ ਵਿਆਹ
ਪ੍ਰਸਿੱਧ ਪਲੇਬੈਕ ਗਾਇਕ ਉਦਿਤ ਨਾਰਾਇਣ ਦੇ ਬੇਟੇ ਨੇ ਦੱਸਿਆ ਕਿ ਪਰਿਵਾਰ ਵਧੀਆ ਤਰੀਕੇ ਨਾਲ ਵਿਆਹ ਚਾਹੁੰਦਾ ਸੀ, ਪਰ ਕੋਰੋਨਾ ਮਹਾਂਮਾਰੀ ਨੇ ਸਾਰੀਆਂ ਯੋਜਨਾਵਾਂ ਨੂੰ ਵਿਗਾੜ ਦਿੱਤਾ ਅਤੇ ਹੁਣ ਜਦੋਂ ਕਿ ਹਲਾਤ ਮੁੜ ਤੋਂ ਕੁਝ ਆਮ ਹੋਣ ਲੱਗੇ ਹਨ, ਤਾਂ ਪਰਿਵਾਰਾਂ ਨੇ ਮਹਿਜ਼ ਕੁਝ ਕੁ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜੂਦਗੀ ਅਤੇ ਦੋਸਤਾਂ ਦੀ ਹਾਜ਼ਰੀ 'ਚ ਰਵਾਇਤੀ ਵਿਆਹ ਦਾ ਫੈਸਲਾ ਕੀਤਾ ਹੈ ।
ਦੱਸ ਦੇਈਏ ਕਿ ਦੋਵੇਂ ਹਿੰਦੂ ਵਿਆਹ ਦੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਾਉਣਗੇ ਅਤੇ ਇੱਕ ਮੰਦਰ ਵਿੱਚ ਆਪਣੇ ਫੇਰੇ ਲੈਣਗੇ । ਉਮੀਦ ਕੀਤੀ ਜਾ ਰਹੀ ਹੈ ਕਿ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ Aditya Narayan ਦੇ ਵਿਆਹ ਦਾ ਸ਼ਾਨਦਾਰ ਰਿਸੈਪਸ਼ਨ ਹੋਵੇਗਾ ।
Aditya Narayan's wedding date and venue revealed ਇਸ ਸਾਲ ਦੇ ਅਖ਼ੀਰਲੇ ਮਹੀਨੇ ਆਦਿੱਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ ਕਰਵਾਉਣਗੇ ਵਿਆਹ
Aditya Narayan ਅਤੇ ਸ਼ਵੇਤਾ ਆਪਣੀ ਸਾਲ 2010 ਵਿੱਚ ਆਈ ਫਿਲਮ Shaapit ਦੇ ਸੈੱਟ 'ਤੇ ਮਿਲੇ ਅਤੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਜੀਵਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਲਈ ਆਦਿਤਿਆ -ਸ਼ਵੇਤਾ ਨੂੰ ਸ਼ੁਭਕਾਮਨਾਵਾਂ।
  • Share