Tue, Dec 23, 2025
Whatsapp

ਮਾਨਸੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ :ਸੁਖਬੀਰ ਬਾਦਲ

Reported by:  PTC News Desk  Edited by:  Shanker Badra -- July 04th 2018 07:31 PM
ਮਾਨਸੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ :ਸੁਖਬੀਰ ਬਾਦਲ

ਮਾਨਸੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ :ਸੁਖਬੀਰ ਬਾਦਲ

ਮਾਨਸੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ :ਸੁਖਬੀਰ ਬਾਦਲ:ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿੱਖਾਂ ਨੂੰ ਸੰਸਦ ਦੇ ਮਾਨਸੂਨ ਸ਼ੈਸ਼ਨ ਦੌਰਾਨ ਰਾਜ ਸਭਾ ’ਚ ਨਾਗਰਿਕਤਾ ਬਿੱਲ ਪਾਸ ਕਰਵਾ ਕੇ ਪੱਕੀ ਨਾਗਰਿਕਤਾ ਦਿਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਗੱਲ ਦਾ ਐਲਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ,ਨਿਯੂ ਮਹਾਵੀਰ ਨਗਰ ਵਿਖੇ ਅਫ਼ਗਾਨਿਸਤਾਨ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਅਫਗਾਨੀ ਸੰਗਤ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ।ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਬਾਦਲ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। 35 ਸਾਲ ਪਹਿਲਾਂ ਜਦੋਂ ਮੈਂ ਕਾਬੁਲ ਗਿਆ ਸੀ ਤਾਂ ਅਫ਼ਗਾਨਿਸਤਾਨ ਖੁੱਸ਼ਹਾਲ ਦੇਸ਼ ਸੀ, ਪਰ ਕੁਝ ਲੋਕਾਂ ਵੱਲੋਂ ਤਬਾਹੀ ਦੀ ਰੱਚੀ ਗਈ ਸਾਜਿਸ਼ ਨੇ ਅਫ਼ਗਾਨਿਸਤਾਨ ਨੂੰ ਖਤਮ ਕਰ ਦਿੱਤਾ ਹੈ। ਅੱਜ ਸਾਰੀ ਕੌਮ ਨੂੰ ਇੱਕ ਝੰਡੇ ਹੇਠਾਂ ਖੜੇ ਹੋਣ ਦੀ ਲੋੜ ਹੈ।ਸੰਗਤਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜੱਥੇਬੰਦੀ ਦੇ ਤੌਰ ’ਤੇ ਕਾਰਜ ਕਰਨ ਦੀ ਤਾਕਤ ਦਿੱਤੀ ਹੈ। ਬਾਦਲ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਦੇਸ਼ ਦੀ ਚੜ੍ਹਦੀ ਕਲਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।ਭਾਵੇਂ ਗੱਲ ਦੇਸ਼ ਦੀ ਆਜ਼ਾਦੀ ਦੀ ਹੋਵੇ ਜਾਂ ਆਪਾਤਕਾਲ ਦੀ ਸਿੱਖ ਹਮੇਸ਼ਾ ਜੁਲਮ ਦੇ ਖਿਲਾਫ਼ ਖੜੇ ਹੋਏ ਹਨ।ਪੰਜਾਬ ਦਾ ਜਮੀਨੀ ਖੇਤਰਫਲ ਦੇਸ਼ ਦੀ ਜਮੀਨ ਦਾ ਸਿਰਫ 2.5 ਫੀਸਦੀ ਹੋਣ ਦੇ ਬਾਵਜੂਦ ਦੇਸ਼ ਦੀ 70 ਫੀਸਦੀ ਆਬਾਦੀ ਲਈ ਕਣਕ ਅਤੇ ਝੌਨਾ ਬੀਜ ਕੇ ਢਿੱਡ ਭਰਨ ਦਾ ਕਾਰਜ ਕਰ ਰਿਹਾ ਹੈ।ਬਾਦਲ ਨੇ ਅਫ਼ਗਾਨਿਸਤਾਨ ’ਚ ਮੌਜੂਦ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਇਸ ਅੱਤਵਾਦ ਦੇ ਦੌਰ ਦੌਰਾਨ ਬਿਨਾਂ ਡਰੇ ਰਹਿ ਰਹੇ ਸਿੱਖਾਂ ਨੂੰ ਯੋਧਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੇ ਧਰਮ ਪਰਿਵਰਤਨ ਜਾਂ ਜੁਲਮ ਦੇ ਅੱਗੇ ਝੁੱਕਣ ਦੀ ਬਜਾਏ ਆਪਣੇ ਧਰਮ ਅਤੇ ਗੁਰੂਧਾਮਾਂ ਨੂੰ ਸੰਭਾਲ ਕੇ ਰੱਖਿਆ ਹੈ। ਇਸ ਕਰਕੇ ਅਕਾਲੀ ਦਲ ਪੂਰੀ ਕੋਸ਼ਿਸ਼ ਕਰੇਗਾ ਕਿ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ਼ ’ਚ ਲੈ ਕੇ 20 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸ਼ੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਦੀ ਨਾਗਰਿਕਤਾ ਦੇ ਬਿੱਲ ਨੂੰ ਪਾਸ ਕਰਵਾਇਆ ਜਾਵੇ। ਬਾਦਲ ਨੇ ਇਸ ਸਬੰਧੀ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ ਕਰਦੇ ਹੋਏ ਕਮੇਟੀ ’ਚ ਮੈਂਬਰ ਵੱਜੌਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੂੰ ਰੱਖਣ ਦਾ ਇਸ਼ਾਰਾ ਕੀਤਾ। ਬਾਦਲ ਨੇ ਕਿਹਾ ਕਿ ਦਿੱਲੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਜਥੇਬੰਦੀ ਹੈ, ਇਹ ਤੁਹਾਡੀ ਸੇਵਾ ’ਚ 24 ਘੰਟੇ ਹਾਜਰ ਹੈ।ਸੰਸਾਰ ਭਰ ਦੇ ਸਿੱਖਾਂ ਨਾਲ ਕਿਥੇ ਵੀ ਤਕਲੀਫ਼ ਹੋਏ ਉਨ੍ਹਾਂ ਦੀ ਮਦਦ ਲਈ ਅਕਾਲੀ ਦਲ ਹਮੇਸ਼ਾ ਹਾਜਰ ਹੈ।ਇਸਤੋਂ ਇਲਾਵਾ ਭਾਰਤ ’ਚ ਅਫ਼ਗਾਨਿਸਤਾਨ ਦੇ ਸਫੀਰ ਮੋਹਮੱਦ ਅਬਦਾਲੀ, ਜੀ.ਕੇ. ਅਤੇ ਸਿਰਸਾ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ। ਅਬਦਾਲੀ ਨੇ ਕਿਹਾ ਕਿ ਮਾਰੇ ਗਏ ਲੋਕ ਸਿੱਖ ਹੋਣ ਤੋਂ ਪਹਿਲਾ ਅਫ਼ਗਾਨਿਸਤਾਨ ਦੇ ਨਾਗਰਿਕ ਸਨ ਇਸ ਲਈ ਉਨ੍ਹਾਂ ਦੀ ਦੇਸ਼ ਲਈ ਹੋਈ ਸ਼ਹਾਦਤ ਨੂੰ ਅਜਾਹੀ ਨਹੀਂ ਜਾਣ ਦਿੱਤਾ ਜਾਵੇਗਾ।ਅਫ਼ਗਾਨ ਸਰਕਾਰ ਸਿੱਖਾਂ ਦੀ ਹਰ ਪਰੇਸ਼ਾਨੀ ਦਾ ਹੱਲ ਲਭਣ ਲਈ ਤੁਹਾਡੇ ਨਾਲ ਖੜੀ ਹੈ। ਜੀ.ਕੇ. ਨੇ ਕਿਹਾ ਕਿ ਅਸੀਂ ਕਿਸੇ ’ਤੇ ਅਹਿਸਾਨ ਨਹੀਂ ਕੀਤਾ ਸਗੋਂ ਆਪਣੇ ਫਰਜ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।ਅਕਾਲੀ ਦਲ ਵਾਧਾ ਨਹੀਂ ਕਰਦਾ ਪਰ ਮਸਲਾ ਸਮਝ ਕੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ।ਲੋਕਸਭਾ ’ਚ ਪੱਕੀ ਨਾਗਰਿਕਤਾ ਦਾ ਬਿੱਲ ਪਾਸ ਹੋ ਚੁੱਕਿਆ ਹੈ।ਮੌਜੂਦਾ ਸਰਕਾਰ ਨੇ ਰਾਜਸਭਾ ’ਚ ਬਿੱਲ ਨਾ ਪਾਸ ਹੋਣ ਕਰਕੇ ਨੋਟੀਫੀਕੇਸ਼ਨ ਕੱਢ ਕੇ ਤੁਹਾਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ।ਜਿਸ ਲਈ ਸਭ ਤੋਂ ਵੱਧ ਤਾਕਤ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਲਗਾਈ ਸੀ।ਅਫ਼ਗਾਨੀ ਸਿੱਖਾਂ ਨੇ ਇਤਿਹਾਸਕ ਗੁਰੂਧਾਮਾਂ ਦੀ ਸੇਵਾ ਸੰਭਾਲ ਨੂੰ ਆਪਣੀ ਜਾਨ ਦੀ ਬਾਜੀ ਲਗਾ ਕੇ ਸਿਰੇ ਚੜਾਇਆ ਹੋਇਆ ਹੈ,ਇਸ ਲਈ ਇਹ ਕੌਮ ਦੀ ਲੜਾਈ ਹੈ। ਸਿਰਸਾ ਨੇ ਕਿਹਾ ਕਿ ਆਪਣੇ ਭਰਾਵਾਂ ਦੀ ਪਿੱਠ ਨਹੀਂ ਲਗਣ ਦਿਆਂਗੇ, ਡੱਟ ਕੇ ਖੜੇ ਰਹਿਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ। -PTCNews


Top News view more...

Latest News view more...

PTC NETWORK
PTC NETWORK