ਮੁੱਖ ਖਬਰਾਂ

'ਪੁਸ਼ਪਾ-2' ਲਈ ਅੱਲੂ ਅਰਜੁਨ ਨੇ ਖਿੱਚੀ ਤਿਆਰੀ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

By Ravinder Singh -- April 07, 2022 2:24 pm

ਮੁੰਬਈ: ਫਿਲਮ 'ਪੁਸ਼ਪਾ: ਦ ਰਾਈਜ਼' ਨੇ ਮੋਟੀ ਕਮਾਈ ਕੀਤੀ ਹੈ ਤੇ ਫਿਲਮ ਨੇ ਭਾਰੀ ਕਾਮਯਾਬੀ ਹਾਸਲ ਕੀਤੀ ਹੈ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ। ਇਸ ਫਿਲਮ 'ਚ ਅੱਲੂ ਅਰਜੁਨ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ ਤੇ ਉਸ ਦਾ ਨਾਂ ਪੁਸ਼ਪਰਾਜ ਸੀ। ਇਸ ਫਿਲਮ ਦੀ ਭਾਰੀ ਕਾਮਯਾਬੀ ਤੋਂ ਬਾਅਦ ਹੁਣ ਨਿਰਮਾਤਾ ਫਿਲਮ ਦੇ ਦੂਜੇ ਭਾਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ ਵਿੱਚ ਸਾਊਥ ਅਦਾਕਾਰ ਅੱਲੂ ਅਰਜੁਨ ਦੇ ਉਲਟ ਅਦਾਕਾਰਾ ਰਸ਼ਮਿਕਾ ਮੰਡਾਨਾ ਸੀ।

'ਪੁਸ਼ਪਾ-2' ਲਈ ਅੱਲੂ ਅਰਜੁਨ ਨੇ ਖਿੱਚੀ ਤਿਆਰੀ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ'ਪੁਸ਼ਪਾ: ਦ ਰਾਈਜ਼' ਦੇ ਭਾਗ-2 ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਲੂ ਅਰਜੁਨ ਟੀਮ ਦੇ ਨਾਲ ਜੁਲਾਈ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫਿਲਮ ਦਾ ਪਹਿਲਾ ਸ਼ਡਿਊਲ ਹੋਵੇਗਾ। ਜਿੱਥੇ ਪੁਸ਼ਪਾ-2 'ਤੇ ਕੰਮ ਪਹਿਲਾਂ ਹੀ ਲੋਕੇਸ਼ਨ ਸਕਾਊਟਿੰਗ ਤੇ ਸਕਰਿਪਟ ਦੇ ਲਿਹਾਜ਼ ਨਾਲ ਸ਼ੁਰੂ ਹੋ ਚੁੱਕਾ ਹੈ।

'ਪੁਸ਼ਪਾ-2' ਲਈ ਅੱਲੂ ਅਰਜੁਨ ਨੇ ਖਿੱਚੀ ਤਿਆਰੀ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗਅੱਲੂ ਅਰਜੁਨ ਜੂਨ-ਜੁਲਾਈ ਵਿੱਚ ਕੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਨਿਰਮਾਤਾ ਇਸ ਫਿਲਮ ਨੂੰ ਅਗਲੇ ਸਾਲ ਮਤਲਬ ਗਰਮੀਆਂ-2023 'ਚ ਰਿਲੀਜ਼ ਕਰਨ ਦੀ ਵਿਉਂਤਬੰਦੀ ਬਣਾ ਰਹੇ ਹਨ। ਸੰਗੀਤਕਾਰ ਦੇਵੀ ਸ਼੍ਰੀ ਪ੍ਰਸਾਦ ਨੇ ਸੀਕਵਲ ਲਈ ਤਿੰਨ ਗੀਤ ਤਿਆਰ ਕੀਤੇ ਹਨ। ਡੀਐਸਪੀ ਫਿਲਮ 'ਪੁਸ਼ਪਾ: ਦ ਰੂਲ' ਜਾਂ 'ਪੁਸ਼ਪਾ-2' ਲਈ ਪਹਿਲਾਂ ਹੀ ਤਿੰਨ ਗਾਣੇ ਤਿਆਰ ਕਰ ਚੁੱਕੇ ਹਨ।

'ਪੁਸ਼ਪਾ-2' ਲਈ ਅੱਲੂ ਅਰਜੁਨ ਨੇ ਖਿੱਚੀ ਤਿਆਰੀ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗਸੂਤਰ ਮੁਤਾਬਕ ਹੁਣ ਜਦੋਂ ਨਿਰਮਾਤਾ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ, ਦੇਵੀ ਨੇ ਆਪਣੇ ਪਹਿਲਾਂ ਤੋਂ ਤਿਆਰ ਗੀਤਾਂ ਵਿੱਚ ਮਾਮੂਲੀ ਬਦਲਾਅ 'ਤੇ ਕੰਮ ਕੀਤਾ ਹੈ ਤੇ ਸੀਕਵਲ ਲਈ ਤਿੰਨ ਗੀਤ ਪੂਰੇ ਕੀਤੇ। ਪੁਸ਼ਪਾ ਦੇ ਦੂਜੇ ਭਾਗ ਵਿੱਚ ਸਮੰਥਾ ਦੀ ਥਾਂ ਦਿਸ਼ਾ ਪਟਾਨੀ ਦਾ ਇੱਕ ਆਈਟਮ ਗੀਤ ਹੋਣ ਜਾ ਰਿਹਾ ਹੈ। 'ਪੁਸ਼ਪਾ' 'ਚ ਚੰਦਨ ਸਮੱਗਲਰ ਦੇ ਰੂਪ 'ਚ ਨਜ਼ਰ ਆਏ ਅੱਲੂ ਅਰਜੁਨ 'ਪੁਸ਼ਪਾ: ਦ ਰੂਲ' 'ਚ ਹੋਰ ਵੀ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਉਣਗੇ। ਸੁਕੁਮਾਰ ਨੇ ਮੈਥਰੀ ਮੂਵੀ ਮੇਕਰ ਦੇ ਬੈਨਰ ਹੇਠ ਮੁਥਮਸੇਟੀ ਮੀਡੀਆ ਨਾਲ ਮਿਲ ਕੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਯੂਟੀ ਹੀ ਬਣਾਏ ਰੱਖਣ ਦਾ ਪ੍ਰਸਤਾਵ ਹੋਇਆ ਪਾਸ

  • Share