Tue, Apr 23, 2024
Whatsapp

ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ

Written by  Shanker Badra -- July 24th 2021 09:19 PM
ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ

ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ

ਖੰਨਾ : ਅੱਜ ਖੰਨਾ ਵਿਖੇ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਪਹਿਲਾਂ ਇਸ ਸੰਸਥਾ ਦੇ ਪ੍ਰਧਾਨ ਸਵ: ਸਰਦੂਲ ਸਿਕੰਦਰ ਸਨ। [caption id="attachment_517538" align="aligncenter" width="300"] ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ[/caption] ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਰਅਸਲ 'ਚ ਖੰਨਾ ਵਿੱਚ ਇਕੱਠੇ ਹੋਏ ਪੰਜਾਬੀ ਸੰਗੀਤ ਜਗਤ ਦੇ ਗਾਇਕਾਂ ਵੱਲੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਨ ਨੂਰੀ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। [caption id="attachment_517537" align="aligncenter" width="300"] ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ[/caption] ਇਸ ਬੈਠਕ ਦੌਰਾਨ ਪੰਜਾਬੀ ਪ੍ਰਮੁੱਖ ਗਾਇਕਾਂ ਵਿਚ ਹੰਸਰਾਜ ਹੰਸ, ਬੱਬੂ ਮਾਨ, ਇੰਦਰਜੀਤ ਨਿੱਕੂ, ਜਸਵੀਰ ਜੱਸੀ, ਬਿੱਟੂ ਖੰਨੇ ਵਾਲਾ, ਦੇਬੀ ਮਕਸੂਸਪੁਰੀ, ਦਵਿੰਦਰ ਖੰਨੇ ਵਾਲਾ, ਗੁਰਲੇਜ਼ ਅਖੱਤਰ, ਕੁਲਵਿੰਦਰ ਕੈਲੇ ਸਣੇ ਕਈ ਪੰਜਾਬੀ ਕਲਾਕਾਰ ਮੌਜੂਦ ਸਨ। [caption id="attachment_517536" align="aligncenter" width="260"] ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕਲਾਕਾਰ ਮੰਚ ਦੇ ਪ੍ਰਧਾਨ ਅਤੇ ਮਰਹੂਮ ਲੋਕ ਗਾਇਕ ਸਰਦੂਲ ਸਿਕੰਦਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਦਾ ਹਰ ਵਿਅਕਤੀ ਕਿਸਾਨ ਉੱਤੇ ਨਿਰਭਰ ਕਰਦਾ ਹੈ। ਬੇਸ਼ੱਕ ਉਹ ਉਦਯੋਗਪਤੀ ਹੋਵੇ ਜਾਂ ਕੋਈ ਹੋਰ ਹਰ ਇਨਸਾਨ। ਉਹ ਰੋਟੀ ਤਾਂ ਕਿਸਾਨ ਵੱਲੋਂ ਪੈਦਾ ਕੀਤੇ ਅੰਨ ਦੀ ਹੀ ਖਾਂਦਾ ਹੈ। -PTCNews


Top News view more...

Latest News view more...