Sat, May 11, 2024
Whatsapp

ਅਮਰੀਕਾ 'ਚ ਨਾਬਾਲਿਗ ਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

Written by  Jashan A -- November 18th 2018 10:20 AM -- Updated: November 18th 2018 10:23 AM
ਅਮਰੀਕਾ 'ਚ ਨਾਬਾਲਿਗ ਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਅਮਰੀਕਾ 'ਚ ਨਾਬਾਲਿਗ ਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਅਮਰੀਕਾ 'ਚ ਨਾਬਾਲਿਗ ਅਤੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ,ਨਿਊਜਰਸੀ: ਅਮਰੀਕਾ ਦੇ ਨਿਊਜਰਸੀ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੇਂਟਾਨੋਰ ਸ਼ਹਿਰ 'ਚ ਸੁਨੀਲ ਐਡਲਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਨੇ ਇੱਕ ਮਹੀਨੇ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਉਣਾ ਸੀ। ਸੁਨੀਲ ਐਟਲਾਂਟਿਕ ਕਾਊਂਟੀ 'ਚ ਬੀਤੇ 30 ਸਾਲਾ ਤੋਂ ਰਹਿ ਰਹੇ ਸਨ ਅਤੇ ਐਟਲਾਂਟਿਕ ਸਿਟੀ ਦੇ ਹਾਸਪਿਟੇਲਟੀ ਉਦਯੋਗ 'ਚ ਕੰਮ ਕਰਦੇ ਸਨ। ਹੋਰ ਪੜ੍ਹੋ:ਗਵਾਲੀਅਰ ‘ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤ ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਆਪਣੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਜਾਰੀ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। —PTC News


Top News view more...

Latest News view more...