ਕਰੋੜਾਂ ਦਾ ਘਰ ਆਨਲਾਈਨ ਖਰੀਦਿਆ ਲੱਖਾਂ ‘ਚ, ਦੇਖਣ ਪਹੁੰਚਿਆ ਤਾਂ ਖਿਸਕੀ ਪੈਰਾਂ ਹੇਠੋਂ ਜ਼ਮੀਨ

ਕਰੋੜਾਂ ਦਾ ਘਰ ਆਨਲਾਈਨ ਖਰੀਦਿਆ ਲੱਖਾਂ ‘ਚ, ਦੇਖਣ ਪਹੁੰਚਿਆ ਤਾਂ ਖਿਸਕੀ ਪੈਰਾਂ ਹੇਠੋਂ ਜ਼ਮੀਨ,ਫ਼ਲੋਰਿਡਾ: ਅਕਸਰ ਹੀ ਦੇਖਿਆ ਲੋਕ ਕਮਾਈ ਇਸ ਲਈ ਕਰਦੇ ਹਨ ਕਿ ਉਹਨਾਂ ਕੋਲ ਵੀ ਇੱਕ ਵਧੀਆ ਘਰ ਹੋਵੇ ਤੇ ਉਹ ਵੀ ਇੱਕ ਵਧੀਆ ਜੀਵਨ ਬਤੀਤ ਕਰ ਸਕੇ। ਕੁਝ ਅਜਿਹਾ ਹੀ ਸੋਚਿਆ ਸੀ ਅਮਰੀਕਾ ਦੇ ਇੱਕ ਵਿਅਕਤੀ ਨੇ ਪਰ ਉਸ ਦਾ ਇਹ ਸਪਨਾ ਸੱਚ ਨਹੀਂ ਹੋ ਸਕਿਆ। ਦਰਅਸਲ, ਇੱਕ ਵਿਅਕਤੀ ਨੇ ਘਰ ਖਰੀਦਣ ਲਈ ਆਨ-ਲਾਈਨ ਬੋਲੀ ਲਗਾਈ। ਜਿਸ ‘ਚ ਉਸ ਨੂੰ ਇੱਕ ਘਰ 6.3 ਲੱਖ ਦਾ ਮਿਲਿਆ, ਪਰ ਉਹ ਅਸਲੀ ਘਰ ਨਹੀਂ ਸੀ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਫ਼ਲੋਰਿਡਾ ‘ਚ ਇਕ ਵਿਲਾ ਦੀ ਆਨ-ਲਾਈਨ ਨੀਲਾਮੀ ਚੱਲ ਰਹੀ ਸੀ ਜਿਸ ਕਾਰਨ ਇਕ ਬੰਦੇ ਨੇ ਵਿਲਾ ਖਰੀਦਣ ਦੀ ਸੋਚੀ। ਤਸਵੀਰਾਂ ‘ਚ ਉਹ ਘਰ ਬੇਹਦ ਸੋਹਣਾ ਤੇ ਖੂਬਸੂਰਤ ਦਿਖਾਇਆ ਗਿਆ ਸੀ। ਜਿਸ ਕਾਰਨ ਉਕਤ ਬੰਦੇ ਨੇ ਉਹ ਘਰ ਖਰੀਦ ਵੀ ਲਿਆ।

ਹੋਰ ਪੜ੍ਹੋ: ਹੈਵਾਨੀਅਤ ਦੀ ਹੱਦ ਕੀਤੀ ਪਾਰ, ਦਰਿੰਦਗੀ ਨਾਲ ਕੁੱਟਦਾ ਸੀ ਤੇ ਫੇਰ ਵੱਢਦਾ ਸੀ ਉਂਗਲਾਂ ਤੇ ਦੰਦੀਆਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ (ਦੇਖੋ ਵੀਡੀਓ)

ਆਨ-ਲਾਈਨ ਘਰ ਖਰੀਦਣ ਵਾਲਾ ਇਹ ਬੰਦਾ ਜਦੋਂ ਮੈਕੇ ਤੇ ਪੁੱਜਿਆ ਤਾਂ ਥਾਂ ਦੇਖ ਕੇ ਉਸ ਦੇ ਹੋਸ਼ ਉੱਡ ਗਏ।ਜਿਸ ਨੂੰ ਉਹ ਘਰ ਸਮਝ ਰਿਹਾ ਸੀ ਉਹ ਜ਼ਮੀਨ ਦੀ ਇੱਕ ਛੋਟੀ ਜਿਹੀ ਪੱਟੀ ਨਿਕਲੀ। ਉਸ ਨੂੰ ਜਾਣਕਾਰੀ ਮਿਲੀ ਕਿ ਇਸ ਕੀਮਤ ‘ਚ ਉਸ ਨੂੰ 1 ਫੁੱਟ ਚੌੜੀ ਅਤੇ 100 ਫੁੱਟ ਲੰਮੀ ਇੱਕ ਘਾਹ ਲੱਗੀ ਪੱਟੀ ਹੀ ਮਿਲੀ ਹੈ।

ਦਰਅਸਲ, ਘਾਹ ਦੀ ਪੱਟੀ ਦੇ ਨਾਲ ਹੀ ਇਸ ਘਰ ਨੂੰ ਵੀ ਕੰਪਨੀ ਨੇ ਬੋਲੀ ਚ ਰੱਖਿਆ ਸੀ। ਜਿਸ ਕਾਰਨ ਖਰੀਦਾਰ ਨੂੰ ਧੋਖਾ ਪੈ ਗਿਆ ਕਿ ਉਸ ਨੂੰ ਇਸ ਸਾਰਾ ਘਰ ਹੀ 6.3 ਲੱਖ ਚ ਮਿਲ ਰਿਹਾ ਹੈ। ਹੁਣ ਕੰਪਨੀ ਨੇ ਪੈਸੇ ਵੀ ਵਾਪਸ ਦੇਣ ਤੋਂ ਨਾਂਹ ਕਰ ਦਿੱਤੀ ਹੈ।

-PTC News