ਅੰਮ੍ਰਿਤਸਰ 'ਚ ਵਾਪਰੀ ਵਾਰਦਾਤ ਨੇ ਖੋਲ੍ਹੀ ਸੁਰੱਖਿਆ ਇੰਤਜ਼ਾਮਾਂ ਦੀ ਪੋਲ

By  Joshi February 20th 2018 01:46 PM

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੰਮ੍ਰਿਤਸਰ ਦੌਰੇ ਤੋਂ ਪਹਿਲਾਂ ਵਾਪਰੀ ਵਾਰਦਾਤ, ਖੁੱਲੀ ਸੁਰੱਖਿਆ ਇੰਤਜ਼ਾਮਾਂ ਦੀ ਪੋਲ: ਅੰਮ੍ਰਿਤਸਰ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੰਮ੍ਰਿਤਸਰ ਦੌਰੇ ਨੂੰ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਉਸ ਸਮੇਂ ਖੁੱਲ਼ ਗਈ , ਜਦੋਂ ਅੰਮ੍ਰਿਤਸਰ ਸਥਾ ਭਾਟੀਆ ਫੋਰੈਕਸ ਮਨੀ ਐਕਸਚੇਂਜ਼ 'ਤੇ ਦਿਨ ਦਿਹਾੜੇ 4 ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਆਰੋਪੀਆਂ ਵੱਲੋਂ ਪੀੜਤ ਦੀ ਮਾਰਕੁਟਾਈ ਕਰ 5 ਲੱਖ ਖੋਹਣ ਦੀ ਖਬਰ ਹੈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੈਰਾਨੀ ਵਾਲੀ ਗੱਲ ਇਹ ਰਹੀ ਕਿ ਚਾਰੇ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਅਤੇ ਪੀੜਤ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਿਆ ਗਿਆ। ਉਸ 'ਤੇ ਤੇਜ਼ਦਾਰ ਹਥਿਆਰ ਨਾਲ ਕੀ ਵਾਰ ਕੀਤੇ ਗਏ ਸਨ, ਜਿਸ ਨਾਲ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲਦੀ ਨਜ਼ਰ ਆਈ ਸੀ।

ਇਸ ਮਾਮਲੇ 'ਤੇ ਪੁਲਿਸ ਦਾ ਰਟਾ ਰਟਾਇਆ ਬਿਆਨ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਮਿਲਿਆ।

ਦੱਸ ਦੇਈਏ ਕਿ ਕੱਲ੍ਹ ਭਾਵ 21 ਫਰਵਰੀ ਨੂੰ ਟਰੂਡੋ ਅੰਮ੍ਰਿਤਸਰ ਦੌਰੇ 'ਤੇ ਆ ਰਹੇ ਹਨ, ਜਿਸ ਤੋਂ ਪਹਿਲਾਂ ਅਜਿਹੀ ਘਟਨਾ ਵਾਪਰਨ 'ਤੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲ ਗਈ ਹੈ।

—PTC News

Related Post