ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਲੋਕਾਂ ਨੂੰ ਵਧਾਈ

By  Joshi June 8th 2017 05:24 PM -- Updated: June 8th 2017 05:32 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਬੀਰ ਜੈਯੰਤੀ ਦੇ ਪਵਿੱਤਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਆਵਾਮ ਨੂੰ ਭਗਤੀ ਲਹਿਰ ਦੇ ਮਹਾਨ ਸੰਤ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਵੱਲੋਂ ਪ੍ਰੇਮ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਦਿੱਤਾ ਫਲਸਫਾ ਸਦਾ ਹੀ ਤਰਕਸੰਗਤ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਇਸ ਅਧਿਆਤਮਿਕ ਸੰਤ ਦੇ ਵਿਚਾਰਾਂ ਨੂੰ ਬੜ੍ਹਾਵਾ ਦੇਣ ਦੀ ਅਪੀਲ ਕੀਤੀ ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਲੋਕਾਂ ਨੂੰ ਪ੍ਰੇਰਨਾ ਦੇ ਰਹੀ ਹੈ।

ਕਬੀਰ ਜੈਯੰਤੀ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਭਗਤ ਕਬੀਰ ਜੀ ਦੀ ਬਾਣੀ ਨੂੰ ਮਾਨਵਤਾ ਲਈ ਚਾਨਣ ਮੁਨਾਰਾ ਦੱਸਿਆ ਜੋ ਕਿ ਸੰਸਾਰ ਨੂੰ ਦੁੱਖ-ਤਕਲੀਫਾਂ 'ਚੋਂ ਮੁਕਤ ਹੋਣ ਦਾ ਰਾਹ ਦੱਸਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਬੀਰ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਖੁਸ਼ੀ ਭਰਪੂਰ ਅਤੇ ਹੱਕ ਸੱਚ ਵਾਲਾ ਜੀਵਨ ਬਤੀਤ ਕਰਨ ਵਾਸਤੇ ਨੈਤਿਕਤਾ 'ਤੇ ਚਲਣ ਤੋਂ ਇਲਾਵਾ ਜਾਤ, ਧਰਮ, ਰੰਗ ਅਤੇ ਨਸਲ ਤੋਂ ਉਪਰ ਉਠਣ ਦਾ ਵੀ ਸੁਨੇਹਾ ਦਿੰਦਿਆਂ ਹਨ।

—PTC News

Related Post