ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੰਢੀ ਅਤੇ ਪਹਾੜੀ ਖੇਤਰਾਂ ਵਾਲੇ ਕਿਸਾਨਾਂ ਦੀ ਸਹੂਲਤ ਦਾ ਚੁੱਕਿਆ ਮੁੱਦਾ

By  Joshi February 10th 2018 01:28 PM

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੰਢੀ ਅਤੇ ਪਹਾੜੀ ਖੇਤਰਾਂ ਵਾਲੇ ਕਿਸਾਨਾਂ ਦੀ ਸਹੂਲਤ ਦਾ ਚੁੱਕਿਆ ਮੁੱਦਾ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਨੇ ਬਜਟ ਸੈਸ਼ਨ ਵਿਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾਈ ਅਤੇ ਕਿਹਾ ਪੰਜਾਬ ਸੂਬੇ ਨੂੰ ਵਿੱਤੀ ਪੈਕਜ ਦਿੱਤੇ ਜਾਚਣੇ ਚਾਹੀਦੇ ਹਨ ਤਾਂ ਜੋ ਸੂਬੇ ਦੀ ਅਰਾਥਿਕ ਮਦਦ ਹੋ ਸਕੇ।

ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਨੂੰ ਖਾਸਕਰ ਕੰਢੀ ਅਤੇ ਪਹਾੜੀ ਖੇਤਰਾਂ ਵਾਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਜ਼ਿੰਦਗੀ ਕੁਝ ਆਸਾਨ ਹੋ ਸਕੇ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਵੇਂ 'ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ' ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਪਰ ਅਜੇ ਹੋਰ ਸੁਧਾਰਾਂ ਦੀ ਵੀ ਜ਼ਰੂਰਤ ਹੈ।

ਉਹਨਾਂ ਨੇ ਸਰਕਾਰ ਵੱਲੋਂ ਐੈੱਮ. ਐੈੱਸ. ਪੀ. ਤੈਅ ਕਰਨ ਸਮੇਂ ਲਾਗਤ ਤੋਂ ਡੇਢ ਗੁਣਾ ਭਾਅ ਤੈਅ ਕਰਨ ਨੁੰ ਇੱਕ ਇਤਿਹਸਾਕ ਕਦਮ ਕਰਾਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਹੈ ਲਾਗਤ ਏ-2 + ਐੈੱਫ. ਐੈੱਲ. ਦੀ ਬਜਾਏ ਸੀ-੨ ਫਾਰਮੂਲਾ ਲਾਗੂ ਕੀਤਾ ਜਾਵੇ।

ਅੱਗੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਨਹੀਂ, ਬਲਕਿ ਪੂਰੇ ਸੂਬੇ 'ਚ ਸਿੰਚਾਈ ਸਿਸਟਮ ਦੇ ਸੁਧਾਰ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਿੰਚਾਈ ਕਰਨ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ ਅਤੇ ਇਸ ਲਈ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਪ੍ਰੋ. ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਐੈੱਮ. ਐੈੱਸ. ਪੀ. ਅਧੀਨ ਆਉਂਦੀਆਂ ਫਸਲਾਂ ਵਿਚ ਆਲੂ ਅਤੇ ਬਾਸਮਤੀ ਨੂੰ ਸ਼ਾਮਿਲ ਕਰਨ ਦੀ ਅਪੀਲ ਵੀ ਸਰਕਾਰ ਤੋਂ ਕੀਤੀ।

—PTC News

Related Post