Mon, May 27, 2024
Whatsapp

ਹਿੰਦੂ ਆਗੂ ਨੂੰ ਗੋਲੀਆਂ ਮਾਰਨ ਵਾਲਾ ਸੰਦੀਪ ਸੰਨੀ ਵੀ ਲੜੇਗਾ ਲੋਕ ਸਭਾ ਚੋਣ! ਪਰਿਵਾਰ ਨੇ ਅੰਮ੍ਰਿਤਸਰ ਤੋਂ ਕੀਤਾ ਐਲਾਨ

ਹੁਣ ਹਿੰਦੂ ਨੇਤਾ ਸੁਧੀਰ ਸੂਰੀ (Hindu Leader) ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਸੰਦੀਪ ਸੰਨੀ (Sandeep Sunny) ਦੇ ਪਰਿਵਾਰ ਵੱਲੋਂ ਵੀ ਅੱਜ ਸੰਦੀਪ ਸੰਨੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ (Amritsar Lok Sabha) ਲੜਨ ਲਈ ਐਲਾਨ ਕਰ ਦਿੱਤਾ ਹੈ।

Written by  KRISHAN KUMAR SHARMA -- May 05th 2024 08:43 PM -- Updated: May 05th 2024 09:02 PM
ਹਿੰਦੂ ਆਗੂ ਨੂੰ ਗੋਲੀਆਂ ਮਾਰਨ ਵਾਲਾ ਸੰਦੀਪ ਸੰਨੀ ਵੀ ਲੜੇਗਾ ਲੋਕ ਸਭਾ ਚੋਣ! ਪਰਿਵਾਰ ਨੇ ਅੰਮ੍ਰਿਤਸਰ ਤੋਂ ਕੀਤਾ ਐਲਾਨ

ਹਿੰਦੂ ਆਗੂ ਨੂੰ ਗੋਲੀਆਂ ਮਾਰਨ ਵਾਲਾ ਸੰਦੀਪ ਸੰਨੀ ਵੀ ਲੜੇਗਾ ਲੋਕ ਸਭਾ ਚੋਣ! ਪਰਿਵਾਰ ਨੇ ਅੰਮ੍ਰਿਤਸਰ ਤੋਂ ਕੀਤਾ ਐਲਾਨ

Lok Sabha Election 2024: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਹਰ ਇੱਕ ਰਾਜਨੀਤਿਕ ਪਾਰਟੀ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ, ਉਥੇ ਹੀ ਜਿੱਥੇ ਅਸਾਮ ਦੀ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ (Amritpal Singh) ਵੱਲੋਂ ਵੀ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਹੁਣ ਹਿੰਦੂ ਨੇਤਾ ਸੁਧੀਰ ਸੂਰੀ (Hindu Leader) ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਸੰਦੀਪ ਸੰਨੀ (Sandeep Sunny) ਦੇ ਪਰਿਵਾਰ ਵੱਲੋਂ ਵੀ ਅੱਜ ਸੰਦੀਪ ਸੰਨੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ (Amritsar Lok Sabha) ਲੜਨ ਲਈ ਐਲਾਨ ਕਰ ਦਿੱਤਾ ਹੈ।

ਇਸ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪਿੰਡ ਦੇ ਵਿੱਚ ਅਟਾਰੀ ਸਾਹਿਬ ਗੁਰਦੁਆਰਾ ਵਿੱਚ ਮੀਟਿੰਗ ਕਰਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਦੇ ਨਾਲ ਐਲਾਨ ਕੀਤਾ ਕਿ ਸੰਦੀਪ ਸੰਨੀ, ਜੋ ਸੁਧੀਰ ਸੂਰੀ (Sudhir Suri) ਦੇ ਕਤਲ ਮਾਮਲੇ 'ਚ ਜੇਲ 'ਚ ਬੰਦ ਹੈ ਉਹ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੇਗਾ। ਸੰਦੀਪ ਸੰਨੀ ਦੇ ਪਰਿਵਾਰਿਕ ਮੈਂਬਰਾਂ ਤੇ ਦਿਲਬਾਗ ਸਿੰਘ ਜਥਾ ਸਿਰਲੱਥ ਖਾਲਸਾ ਸਮੇਤ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਧਿਰਾਂ ਨੂੰ ਸੰਨੀ ਦਾ ਸਹਿਯੋਗ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 7 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਅਦ ਉਹ ਸੰਦੀਪ ਸਿੰਘ ਸੰਨੀ ਦੇ ਨਾਮਜਦਗੀ ਦੇ ਕਾਗਜ਼ ਵੀ ਦਾਖਲ ਕਰਨਗੇ।


ਜ਼ਿਕਰਯੋਗ ਹੈ ਕਿ 4 ਨਵੰਬਰ 2022 ਨੂੰ ਅੰਮ੍ਰਿਤਸਰ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਿੰਦੂ ਆਗੂ ਸੁਧੀਰ ਸੂਰੀ ਦਾ ਸੰਦੀਪ ਸੰਨੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਸੰਦੀਪ ਸੰਨੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਹੁਣ ਸੰਦੀਪ ਸੰਨੀ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਦੂਜੇ ਪਾਸੇ ਪਰਿਵਾਰ ਵੱਲੋਂ ਲੋਕ ਸਭਾ ਚੋਣਾਂ ਲੜਨ ਦੇ ਲਈ ਸੰਦੀਪ ਸਿੰਘ ਸੰਨੀ ਦਾ ਨਾਮ ਐਲਾਨ ਦਿੱਤਾ ਹੈ।

- PTC NEWS

Top News view more...

Latest News view more...

LIVE CHANNELS
LIVE CHANNELS