ਮੇਰੀ ਬੋਲੀ, ਮੇਰਾ ਮਾਣ, ਪੰਜਾਬੀ ਦੇ ਰਹਿਬਰ -  ਡਾ. ਚਰਨਦਾਸ ਸਿੱਧੂ

By  Joshi February 21st 2018 12:04 PM -- Updated: February 21st 2018 12:17 PM

ਡਾ. ਚਰਨਦਾਸ ਸਿੱਧੂ, ਜੋ ਇੱਕ ਅਜਿਹੇ ਵਿਅਕਤੀ ਹਨ, ਜਿੰਨ੍ਹਾਂ ਨੇ ਆਮ ਵਰਗ ਤੋਂ ਲੈ ਕੇ ਗਰੀਬਾਂ ਦੀ ਤਰਜਮਾਨੀ ਕਰਦੇ ਪੰਜਾਬੀ ਇਤਿਹਾਸ ਵਿੱਚ ਆਪਣੀ ਮਾਂ ਬੋਲੀ ਨਾਲ ਸੱਚੀ ਮੁਹੱਬਤ ਕਰਕੇ ਅਦੁੱਤੀ ਮਿਸਾਲ ਪੇਸ਼ ਕਰਨ ਵਾਲੀ 'ਚ ਸਭ ਤੋਂ ਮੂਹਰਲੀ ਕਤਾਰ 'ਚ ਬੈਠੇ ਨਜ਼ਰ ਆਉਂਦੇ ਹਨ।

ਉਹਨਾਂ ਨੂੰ ਫਕੀਰ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚਰਨਦਾਸ ਦਾ ਜਨਮ ੨੨ ਮਾਰਚ ੧੯੩੮ ਨੂੰ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਭਾਮ ਵਿਖੇ ਹੋਇਆ।

ਚਰਨਦਾਸ ਚਾਰ ਭੈਣਾਂ ਦਾ ਲਾਡਲਾ ਭਰਾ ਸੀ, ਅਤੇ ਬਚਪਨ ਤੋਂ ਹੀ ਪੜਾਈ ਅਤੇ ਖੇਡਾਂ 'ਚ ਮੱਲਾਂ ਮਾਰਨ ਲਈ ਜਾਣਿਆ ਜਾਂਦਾ ਹੈ।

ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਤੋਂ ਬਾਅਦ ਕਾਲਜ਼ ਦੀ ਪੜਾਈ ਕਰਨ ਲਈ ਹੁਸ਼ਿਆਰਪੁਰ ਆ ਗਏ। ਪੋਸਟ ਗ੍ਰੈਜੁਏਸ਼ਨ ਸਿੱਧੂ ਲਈ ਰਾਮਜਸ ਕਾਲਜ ਦਿੱਲੀ ਚਲੇ ਗਏ। ਅੰਗਰੇਜ਼ੀ 'ਚ ਐਮ.ਏ ਕਰਨ ਤੋਂ ਬਾਅਦ ੨੨ ਸਾਲ ਦੀ ਉਮਰ 'ਚ ਹੀ ਉਹਨਾਂ ਨੂੰ ਕਾਲਜ਼ ਵੱਲੋਂ ਪ੍ਰੋਫੈਸਰ ਦੀ ਨੌਕਰੀ ਪੇਸ਼ਕਸ਼ ਹੋਈ, ਪਰ ਉਹ ਉਚੇਰੀ ਪੜਾਈ ਲਈ ਅਮਰੀਕਾ ਚਲੇ ਗਏ।

ਅਮਰੀਕਾ ਤੋਂ ਚਰਨਦਾਸ ਡਾ. ਚਰਨਦਾਸ ਬਣ ਕੇ ਪਰਤਿਆ ਅਤੇ ਉਹਨਾਂ ਦਾ ਮਾਂ ਬੋਲੀ ਨਾਲ ਮੋਹ ਕਿਤੇ ਵੀ ਘੱਟਦਾ ਦਿਖਾਈ ਨਹੀਂ ਦਿੱਤਾ।

ਉਹਨਾਂ ਨੇ ਅਮਰੀਕਾ ਛੱਡ ਭਾਰਤ ਆ ਕੇ ੀਅਸ਼ ਦੀ ਨੌਕਰੀ ਨੂੰ ਨਕਾਰ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਹੀ ਮਨੋਰਥ ਬਣਾ ਲਿਆ। ੪੫ ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥਿਏਟਰਾਂ ਨੂੰ ਦੇਖਦਾ ਰਿਹਾ ਅਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ।

ਬੇਹੱਦ ਭੈੜੇ ਦੌਰ ਤੋਂ ਗੁਜਰ ਰਹੇ ਪੰਜਾਬੀ ਰੰਗ ਮੰਚ ਦੀ ਦਿਸ਼ਾ ਅਤੇ ਦਸ਼ਾ ਨੂੰ ਸਵਾਰਨਾ ਹੀ ਆਪਣਾ ਫਰਜ਼ ਸਮਝਿਆ। ਆਪਣੀ ਰੋਜਮਰਾ ਦੀ ਜਿੰਦਗੀ ਵਿ~ਚੋਂ ਜਿੰਨੇ ਵੀ ਫੁਰਸਤ ਦੇ ਪਲ ਉਹ ਪੰਜਾਬੀ ਰੰਗ ਮੰਚ ਦੇ ਨਾਮ ਕਰ ਦਿੰਦੇ।

ਹੋਰ ਤਾਂ ਹੋਰ ਬੜੀ ਰੌਚਕ 'ਤੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਜਦੋ ਵੀ ਛੁੱਟੀਆਂ ਹੁੰਦੀਆਂ ਤਾਂ ਸਿੱਧੂ ਸਾਹਿਬ ਕਦੇ ਜੋਗੀ ਕਦੇ ਵਣਜਾਰਾ ਅਤੇ ਕਦੇ ਫਕੀਰ ਬਣ ਕੇ ਇਕੱਲੇ ਹੀ ਦੂਰ ਦੁਰਾਡੇ ਨਿਕਲ ਜਾਂਦੇ ਅਤੇ ਵਾਪਿਸ ਪਰਤਦਿਆਂ ਹੀ ਪੰਜਾਬੀ ਮਾਂ ਬੋਲੀ ਦੇ ਝੋਲੀ ਪਾ ਦਿੰਦੇ। ਇੱਕ ਨਵਾਂ ਇਤਿਹਾਸ ਚਰਨਦਾਸ ਸਿੱਧੂ ਨੇ ੩੮ ਬੇਸ਼-ਕੀਮਤੀ ਨਾਟਕਾਂ ਦੀ ਰਚਨਾ ਕੀਤੀ।

ਇੰਦੂਮਤੀ ਸੱਤਿਦੇਵ

ਸੁਆਮੀ ਜੀ

ਭਜਨੋ

ਲੇਖੂ ਕਰੇ ਕੁਵੱਲੀਆਂ

ਬਾਬਾ ਬੰਤੂ

ਅੰਬੀਆਂ ਨੂੰ ਤਰਸੇਂਗੀ

ਕਲ੍ਹ ਕਾਲਜ ਬੰਦ ਰਹੇਗਾ

ਪੰਜ ਖੂਹ ਵਾਲੇ

ਬਾਤ ਫੱਤੂ ਝੀਰ ਦੀ

ਮਸਤ ਮੇਘੋਵਾਲੀਆ

ਭਾਈਆ ਹਾਕਮ ਸਿੰਹੁ

ਸ਼ਿਰੀ ਪਦ -ਰੇਖਾ ਗ੍ਰੰਥ

ਸ਼ੈਕਸਪੀਅਰ ਦੀ ਧੀ

ਅਮਾਨਤ ਦੀ ਲਾਠੀ

ਜੀਤਾ ਫਾਹੇ ਲ~ਗਣਾ

ਕਿਰਪਾ ਬੋਣਾ

ਨੀਨਾ ਮਹਾਂਵੀਰ

ਮੰਗੂ ਤੇ ਬਿ~ਕਰ

ਪਰੇਮ ਪਿਕਾਸੋ

ਚੰਨੋ ਬਾਜ਼ੀਗਰਨੀ

ਇੱਕੀਵੀਂ ਮੰਜ਼ਿਲ

ਏਕਲਵਯ ਬੋਲਿਆ

ਭਾਂਗਾਂ ਵਾਲਾ ਪੋਤਰਾ

ਇਨਕਲਾਬੀ ਪੁ~ਤਰ

ਨਾਸਤਕ ਸ਼ਹੀਦ

ਪੂਨਮ ਦੇ ਬਿਛੂਏ

ਸ਼ਾਸਤਰੀ ਦੀ ਦਿਵਾਲੀ

ਪਹਾੜਨ ਦਾ ਪੁੱੱਤ

ਪੰਜ ਪੰਡਾਂ ਇੱਕ ਪੁੱੱਤ ਸਿਰ

ਬਾਬਲ, ਮੇਰਾ ਡੋਲਾ ਅੜਿਆ

ਵਤਨਾਂ ਵੱਲ ਫੇਰਾ

ਗ਼ਾਲਿਬ- ਏ -ਆਜ਼ਮ

ਸੁੱਥਰਾ ਗਾਉਂਦਾ ਰਿਹਾ

ਸਿਕੰਦਰ ਦੀ ਜਿੱਤ

੨੦੦੩ ਵਿੱਚ ਨਾਟਕ ਭਗਤ ਸਿੰਘ ਸ਼ਹੀਦ ਲਈ ਉਹਨਾਂ ਨੂੰ ਸਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ੧੯ ਨਵੰਬਰ ੨੦੧੩ ਦੇ ਦਿਨ ਇਹ ਫੱਕਰ ਆਪਣੀ ਜਿੰਦਗੀ ਦੇ ਰੰਗ ਮੰਚ ਦਾ ਪਰਦਾ ਸੁੱਟ ਸਾਨੂੰ ਅਲਵਿਦਾ ਕਹਿ ਗਿਆ।

Related Post