ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ 'ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤੀ ਇਹ ਅਪੀਲ!

By  Joshi November 14th 2017 12:38 PM -- Updated: November 14th 2017 01:21 PM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਬਾਰੇ 'ਚ ਗੱਲ ਕਰਦਿਆਂ SGPC ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੧ ਸਾਲਾ ਪ੍ਰਕਾਸ਼ ਪੁਰਬ ਸਿੱਖ ਪੰਥ ਵਲੋਂ ਸ੍ਰੀ ਪਟਨਾ ਸਾਹਿਬ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ।

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੀ ਸਰਵਉਚ ਹੋਵੇਗਾ ਅਤੇ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਹੀ ਮਨਾਇਆ ਜਾਵੇਗਾ।

ਉਹਨਾਂ ਸਿੱਖ ਪੰਥ ਨੂੰ ਵੀ ਗੁਰੂ ਸਾਹਿਬ  ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਮਨਾਉਣ ਦੀ ਅਪੀਲ ਕੀਤੀ।

ਸਿੰਘ ਸਾਹਿਬਾਨਾਂ ਨੇ ਇਸ ਬਾਬਤ ਫੈਸਲਾ ਲੈਂਦਿਆਂ ਕਿਹਾ ਕਿ ਸਮੂਹ ਸਿੱਖ ਸੰਗਤ ਸ੍ਰੀ ਗੋਬਿੰਦ ਸਿੰਘ ਜੀ ਦਾ ੩੫੧ ਸਾਲਾ ਪ੍ਰਕਾਸ਼ ਪੁਰਬ 7 ਪੋਹ ਭਾਵ 25 ਦਸੰਬਰ ਨੂੰ ਹੀ ਮਨਾਵੇ। ਇਸ ਫੈਸਲੇ ਦੇ ਨਾਲ ਹੀ ਜਥੇਦਾਰ ਸਹਿਬਾਨਾਂ ਨੇ ਬੈਠਕ 'ਚ ਕੈਨੇਡਾ 'ਚ ਜੋ ਸਿੱਖਾਂ ਨੂੰ ਹਵਾਈ ਯਾਤਰਾ ਦੌਰਾਨ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਮਿਲੀ ਹੈ, ਉਸਦਾ ਵੀ ਸਵਾਗਤ ਕੀਤਾ।

ਉਹਨਾਂ ਵੱਲੋਂ ਗੱਤਕਾ ਦੌਰਾਨ ਸਟੰਟ ਕਰਨ ਵਾਲੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਗੱਤਕਾ ਖਾਲਸਾਈ ਰਵਾਇਤ ਖੇਡ ਹੈ ਅਤੇ ਇਸ 'ਚ ਸਟੰਟਬਾਜ਼ੀ ਕਰ ਕੇ ਜਾਨ ਜੋਖਿਮ 'ਚ ਨਾ ਪਾਈ ਜਾਵੇ।

—PTC News

Related Post