ਖ਼ੁਫ਼ੀਆ ਸੂਚਨਾ ਦੇ ਆਧਾਰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਪਨਾਹ ਦੇਣ ਵਾਲਾ ਗ੍ਰਿਫਤਾਰ
ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਅਧੀਨ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ।
Jasmeet Singh
February 3rd 2023 07:01 PM
ਲੁਧਿਆਣਾ, 3 ਫਰਵਰੀ (ਨਵੀਨ ਸ਼ਰਮਾ): ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਅਧੀਨ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਲੁਧਿਆਣਾ ਪੁਲਿਸ ਦੇ ਸੀ.ਆਈ. ਸਟਾਫ ਵੱਲੋਂ ਗੈਂਗਸਟਰ ਨੂੰ ਪਨਾਹ ਦੇਣ ਵਾਲੇ ਅਤੇ ਮਾਲੀ ਸਹਾਇਤਾ ਪ੍ਰਦਾਨ ਕਰਨ ਵਾਲੇ ਝੱਮਟ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਆਈ. ਸਟਾਫ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਖ਼ੁਫ਼ੀਆ ਸੂਚਨਾ ਦੇ ਅਧਾਰ ਉੱਪਰ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਗੈਂਗਸਟਰ ਨੂੰ ਪਨਾਹ ਦਿੰਦਾ ਸੀ ਅਤੇ ਮਾਲੀ ਸਹਾਇਤਾ ਵੀ ਕਰਦਾ ਸੀ। 
ਗੈਂਗਸਟਰ ਰਾਜਗੜ੍ਹ ਨੂੰ ਵੀ ਇਸ ਵੱਲੋਂ ਪਨਾਹ ਦਿੱਤੀ ਗਈ ਸੀ ਅਤੇ ਮਾਲੀ ਸਹਾਇਤਾ ਵੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿਚ ਇੱਕ ਮਹਿਲਾ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।