Iran-Israel War: ਬਾਜ਼ਾਰ 'ਚ ਸਹਿਮ ਦਾ ਮਾਹੌਲ, ਤੇਜ਼ੀ ਨਾਲ ਡਿੱਗ ਰਹੇ ਇਹ ਸ਼ੇਅਰ, ਪੜ੍ਹੋ ਪੂਰੀ ਖ਼ਬਰ

Iran-Israel War : ਲੜਾਈ ਦੇ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਜਿਹੇ 'ਚ ਬ੍ਰੈਂਟ ਕਰੂਡ 2.32 ਫੀਸਦੀ ਦੇ ਵਾਧੇ ਨਾਲ 88.92 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

By  KRISHAN KUMAR SHARMA April 19th 2024 02:09 PM

Iran Israel War on Stock Market: ਅੱਜਕਲ੍ਹ ਈਰਾਨ ਅਤੇ ਇਜ਼ਰਾਈਲ ਦੀ ਲੜਾਈ ਚੱਲ ਰਹੀ ਹੈ। ਅਜਿਹੇ 'ਚ ਈਰਾਨ 'ਤੇ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਸਹਿਮ ਦਾ ਮਾਹੌਲ ਹੈ। ਅੱਜ ਬੈਂਚਮਾਰਕ ਨਿਫਟੀ ਅਤੇ ਸੈਂਸੈਕਸ ਲਗਭਗ 0.60 ਫੀਸਦੀ ਦੀ ਗਿਰਾਵਟ ਦੇ ਨਾਲ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ 'ਚ 0.80 ਫੀਸਦੀ ਡਿੱਗਿਆ ਹੈ। ਲੜਾਈ ਦੇ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਜਿਹੇ 'ਚ ਬ੍ਰੈਂਟ ਕਰੂਡ 2.32 ਫੀਸਦੀ ਦੇ ਵਾਧੇ ਨਾਲ 88.92 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਵੈਸੇ ਤਾਂ ਮਾਰਕੀਟ ਦੇ ਸਾਰੇ ਖੇਤਰਾਂ 'ਚ ਵਿਕਰੀ ਦਾ ਦਬਦਬਾ ਹੈ। ਕਿਉਂਕਿ ਨਿਫਟੀ ਬੈਂਕ, ਮੈਟਲ, ਆਟੋ, ਆਈਟੀ, ਪੀਐਸਯੂ ਬੈਂਕ, ਫਾਰਮਾ ਅਤੇ ਐਫਐਮਸੀਜੀ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਬਾਜ਼ਾਰ 'ਚ ਘਬਰਾਹਟ ਅਤੇ ਅਸਥਿਰਤਾ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਡੀਆ ਵਿਕਸ (ਅਸਥਿਰਤਾ ਦਿਖਾਉਣ ਵਾਲਾ ਸੂਚਕਾਂਕ) 8.50 ਫੀਸਦੀ ਵਧਿਆ ਹੈ।

ਸਿਰਫ ਇਹ ਸ਼ੇਅਰ ਵਧ ਰਹੇ ਹਨ : ਬਾਜ਼ਾਰ ਦੀ ਚੱਲ ਰਹੀ ਇਸ ਗਿਰਾਵਟ 'ਚ ਕੁਝ ਚੁਣੇ ਹੋਏ ਨਿਵੇਸ਼ਕ ਹੀ ਪੈਸੇ ਕਮਾ ਰਹੇ ਹਨ। ਇਜ਼ਰਾਈਲ ਅਤੇ ਈਰਾਨ ਦੀ ਲੜਾਈ ਦੌਰਾਨ ਤੇਲ ਕੰਪਨੀ ONGC ਦੇ ਸ਼ੇਅਰਾਂ 'ਚ ਚੰਗਾ ਵਾਧਾ ਹੋਇਆ ਹੈ। ਡਿੱਗਦੇ ਬਾਜ਼ਾਰ 'ਚ ਓ.ਐੱਨ.ਜੀ.ਸੀ ਦੇ ਸ਼ੇਅਰ 2 ਫੀਸਦੀ ਵਧੇ ਹਨ। ਇਸਤੋਂ ਇਲਾਵਾ ਆਈ.ਜੀ.ਐਲ., ਇੰਡਸ ਟਾਵਰਸ, ਅਪੋਲੋ ਹਸਪਤਾਲ, ਵੇਦਾਂਤਾ, ਸਿਟੀ ਯੂਨੀਅਨ ਬੈਂਕ ਅਤੇ ਹੋਰ ਸ਼ੇਅਰਾਂ 'ਚ ਤੇਜ਼ੀ ਜਾਰੀ ਹੈ।

ਵੱਡੇ ਸ਼ੇਅਰਾਂ 'ਚ ਗਿਰਾਵਟ: ਬਾਜ਼ਾਰ ਦੀ ਇਸ ਗਿਰਾਵਟ ਦਾ ਸਭ ਤੋਂ ਜ਼ਿਆਦਾ ਅਸਰ ਤੇਲ ਮਾਰਕੀਟਿੰਗ ਕੰਪਨੀਆਂ ਦੇ ਸ਼ੇਅਰਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਅੱਜ BPCL, IOC, ਹਿੰਦੁਸਤਾਨ ਪੈਟਰੋਲੀਅਮ ਦੇ ਸ਼ੇਅਰ ਦਬਾਅ 'ਚ ਕਾਰੋਬਾਰ ਕਰ ਰਹੇ ਹਨ। ਇਨ੍ਹਾਂਤੋਂ ਇਲਾਵਾ ਟਾਟਾ ਕਮਿਊਨੀਕੇਸ਼ਨ, ਬਜਾਜ ਆਟੋ, ਕੇਨਰਾ ਬੈਂਕ, ਇੰਫੋਸਿਸ, ਟੀਵੀਐਸ ਮੋਟਰਸ ਸਮੇਤ ਕਈ ਵੱਡੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

Related Post