ਪਟਿਆਲਾ ਤੋਂ ਪੰਜਾਬ ਬਚਾਓ ਯਾਤਰਾ ਕੱਢਣ ਵਾਲੇ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਘਰ ਚ ਕੀਤਾ ਨਜ਼ਰਬੰਦ

ਨਵੇਂ ਸਾਲ 2023 ਦੀ ਪਹਿਲੀ ਜਨਵਰੀ ਨੂੰ ਪਟਿਆਲਾ ਤੋਂ 'ਪੰਜਾਬ ਬਚਾਓ ਯਾਤਰਾ' ਕੱਢਣ ਲਈ ਵਹੀਰਾਂ ਘੱਤਣ ਦੀਆਂ ਤਿਆਰੀਆਂ 'ਚ ਲੱਗੇ ਹਰੀਸ਼ ਸਿੰਗਲਾ ਨੂੰ ਪਟਿਆਲਾ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਸੀ। ਹਰੀਸ਼ ਸਿੰਗਲਾ ਨੂੰ ਪਟਿਆਲਾ ਸਥਿਤ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ।

By  Jasmeet Singh December 31st 2022 05:56 PM

ਗਗਨਦੀਪ ਸਿੰਘ ਅਹੂਜਾ, (ਪਟਿਆਲਾ, 1 ਜਨਵਰੀ): ਨਵੇਂ ਸਾਲ 2023 ਦੀ ਪਹਿਲੀ ਜਨਵਰੀ ਨੂੰ ਪਟਿਆਲਾ ਤੋਂ 'ਪੰਜਾਬ ਬਚਾਓ ਯਾਤਰਾ' ਕੱਢਣ ਲਈ ਵਹੀਰਾਂ ਘੱਤਣ ਦੀਆਂ ਤਿਆਰੀਆਂ 'ਚ ਲੱਗੇ ਹਰੀਸ਼ ਸਿੰਗਲਾ ਨੂੰ ਪਟਿਆਲਾ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਸੀ। ਹਰੀਸ਼ ਸਿੰਗਲਾ ਨੂੰ ਪਟਿਆਲਾ ਸਥਿਤ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ। ਇਸ 'ਪੰਜਾਬ ਬਚਾਓ ਯਾਤਰਾ' 'ਚ ਪਵਿੱਤਰ ਰਮਾਇਣ ਫੇਰੀ ਕੱਢੀ ਜਾਣੀ ਸੀ। ਸਿੰਗਲਾ ਮੁਤਾਬਕ 'ਆਪ' ਸਰਕਾਰ ਅਤੇ ਪੰਜਾਬ ਪੁਲਿਸ ਪੰਜਾਬ ਦੇ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਿੰਗਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਯਾਤਰਾ 'ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਿਸ ਤੋਂ ਬਾਅਦ ਪੰਜਾਬ 'ਚ ਸ਼ਾਂਤੀ ਬਹਾਲੀ ਦੇ ਮੰਤਵ ਨਾਲ ਪੁਲਿਸ ਨੇ ਸ਼ਿਵ ਸੈਨਾ ਆਗੂ ਨੂੰ ਨਜ਼ਰਬੰਦ ਕਰ ਲਿਆ ਹੈ। ਹਰੀਸ਼ ਸਿੰਗਲਾ ਦੀ ਗ੍ਰਿਫਤਾਰੀ 'ਤੇ ਸ਼ਿਵ ਸੈਨਿਕਾਂ 'ਚ ਗੁੱਸਾ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੇਕਰ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਰਿਹਾਅ ਨਾ ਕੀਤਾ ਤਾਂ ਕੱਲ੍ਹ ਪੰਜਾਬ ਭਰ ਵਿੱਚ ਸੀਐਮ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ।

ਰਾਜ ਪੱਧਰੀ ਧਰਮ ਸੁਰੱਖਿਆ ਯਾਤਰਾ ਰਾਹੀਂ ਧਰਮ ਦੀ ਰੱਖਿਆ

ਏਕਨਾਥ ਸ਼ਿੰਦੇ ਮੁੱਖ ਮੰਤਰੀ ਮਹਾਰਾਸ਼ਟਰ ਅਤੇ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਦੇ ਆਸ਼ੀਰਵਾਦ ਨਾਲ ਅਭਿਜੀਤ ਅਦਸੁਲ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਅਤੇ ਸਾਬਕਾ ਵਿਧਾਇਕ ਚੰਡੀਗੜ੍ਹ ਦੇ ਸਮਾਜ ਸੇਵਕ ਰੋਹਿਤ ਕੁਮਾਰ ਸ਼ਰਮਾ ਨੂੰ ਚੰਡੀਗੜ੍ਹ ਸ਼ਿਵ ਸੈਨਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਨਿਯੁਕਤੀ ਤੋਂ ਤੁਰੰਤ ਬਾਅਦ ਰਾਜ ਪੱਧਰੀ ‘ਧਰਮ ਸੁਰੱਖਿਆ ਯਾਤਰਾ’ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਤੋਂ ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਅਤੇ ਨਵ-ਨਿਯੁਕਤ ਚੰਡੀਗੜ੍ਹ ਸ਼ਿਵ ਸੈਨਾ ਇੰਚਾਰਜ ਰੋਹਿਤ ਕੁਮਾਰ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿੱਕ ਕਰੋ.....


Related Post