PSEB 5th Class Result 2023: PSEB ਵੱਲੋਂ 5ਵੀਂ ਜਮਾਤ ਦੇ ਨਤੀਜਿਆ ਦਾ ਐਲਾਨ, ਇੰਝ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 5ਵੀਂ ਜਮਾਤ ਦਾ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਤੇ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦਕਿ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।

By  Aarti April 6th 2023 03:39 PM -- Updated: April 6th 2023 03:58 PM

PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 5ਵੀਂ ਜਮਾਤ ਦਾ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਿਜਲਟ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਨਤੀਜਿਆ ਮੁਤਾਬਿਕ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਤੇ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦਕਿ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।  

ਦੱਸ ਦਈਏ ਕਿ ਜਾਰੀ ਕੀਤੇ ਗਏ ਨਤੀਜਿਆਂ ’ਚ ਕੁੱਲ ਪਾਸ ਫੀਸਦ 99.69 ਹੈ ਜੋ ਕਿ ਕਾਫੀ ਵਧਿਆ ਹੈ, ਜਦਕਿ ਪਿਛਲੇ ਸਾਲ 99.62 ਸੀ। ਪੰਜਵੀ ਦੀ ਪ੍ਰੀਖਿਆ ’ਚ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਕਿਉਂਕਿ ਲੜਕੀਆੰ ਨੇ 99.74 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਲੜਕਿਆਂ ਨੇ ਕੁੱਲ 99.65 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਹਾਲਾਂਕਿ, ਇਹ ਟਰਾਂਸਜੈਂਡਰ ਵਿਦਿਆਰਥੀ ਹਨ ਜੋ ਉੱਡਦੇ ਰੰਗਾਂ ਨਾਲ ਪਾਸ ਹੋਏ ਹਨ। ਕੁੱਲ 10 ਟਰਾਂਸਜੈਂਡਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਉਹ ਸਾਰੇ ਪਾਸ ਹੋ ਗਏ ਹਨ।

ਇਹ ਵੀ ਪੜ੍ਹੋ: Weather Update: ਕਿਸਾਨਾਂ ਲਈ ਖੁਸਖ਼ਬਰੀ! ਮੌਸਮ ਵਿਭਾਗ ਦੀ ਭਵਿੱਖਬਾਣੀ

Related Post