Rajkumar Anand Resignation: ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਦਿੱਤਾ ਅਸਤੀਫਾ, ਹਾਲ ਹੀ 'ਚ ED ਨੇ ਕੀਤੀ ਸੀ ਛਾਪੇਮਾਰੀ

ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਅਸਤੀਫਾ ਦੇ ਦਿੱਤਾ ਹੈ। ਰਾਜਕੁਮਾਰ ਆਨੰਦ ਦਿੱਲੀ ਸਰਕਾਰ 'ਚ ਸਮਾਜ ਕਲਿਆਣ ਮੰਤਰੀ ਦੇ ਅਹੁਦੇ 'ਤੇ ਸਨ। ਹਾਲ ਹੀ 'ਚ ਰਾਜਕੁਮਾਰ ਆਨੰਦ ਦੇ ਘਰ 'ਤੇ ਈਡੀ ਨੇ ਛਾਪਾ ਮਾਰਿਆ ਸੀ।

By  Amritpal Singh April 10th 2024 04:48 PM

Rajkumar Anand Resignation from AAP: ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਅਸਤੀਫਾ ਦੇ ਦਿੱਤਾ ਹੈ। ਰਾਜਕੁਮਾਰ ਆਨੰਦ ਦਿੱਲੀ ਸਰਕਾਰ 'ਚ ਸਮਾਜ ਕਲਿਆਣ ਮੰਤਰੀ ਦੇ ਅਹੁਦੇ 'ਤੇ ਸਨ। ਹਾਲ ਹੀ 'ਚ ਰਾਜਕੁਮਾਰ ਆਨੰਦ ਦੇ ਘਰ 'ਤੇ ਈਡੀ ਨੇ ਛਾਪਾ ਮਾਰਿਆ ਸੀ। ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਮੰਤਰੀ ਅਹੁਦੇ ਦੋਵਾਂ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2020 'ਚ ਰਾਜਕੁਮਾਰ ਆਨੰਦ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪਟੇਲ ਨਗਰ ਤੋਂ ਵਿਧਾਇਕ ਬਣੇ ਸਨ।

ਆਮ ਆਦਮੀ ਪਾਰਟੀ ਤੋਂ ਅਸਤੀਫੇ ਤੋਂ ਬਾਅਦ ਰਾਜਕੁਮਾਰ ਆਨੰਦ ਦਾ ਪ੍ਰਤੀਕਰਮ

ਪਾਰਟੀ ਤੋਂ ਅਸਤੀਫਾ ਦਿੰਦੇ ਹੋਏ ਸਾਬਕਾ ਮੰਤਰੀ ਰਾਜਕੁਮਾਰ ਆਨੰਦ ਨੇ ਕਿਹਾ, 'ਮੈਂ ਦਿੱਲੀ ਸਰਕਾਰ 'ਚ ਮੰਤਰੀ ਹਾਂ ਅਤੇ ਮੇਰੇ ਕੋਲ ਸੱਤ ਵਿਭਾਗ ਹਨ ਪਰ ਅੱਜ ਮੈਂ ਬਹੁਤ ਦੁਖੀ ਹਾਂ ਅਤੇ ਆਪਣਾ ਦੁੱਖ ਸਾਂਝਾ ਕਰ ਰਿਹਾ ਹਾਂ। ਮੈਂ ਰਾਜਨੀਤੀ ਵਿੱਚ ਉਦੋਂ ਆਇਆ ਜਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲ ਜਾਵੇਗਾ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿਆਸਤ ਨਹੀਂ ਬਦਲੀ ਸਗੋਂ ਸਿਆਸਤਦਾਨ ਬਦਲ ਗਿਆ ਹੈ।

Related Post