Raj Kundra bail news: ਬਿਟਕੋਇਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਜ ਕੁੰਦਰਾ ਨੂੰ ਜ਼ਮਾਨਤ

ED ਦੇ ਮੁਤਾਬਕ, ਕੁੰਦਰਾ ਨੇ ਕਥਿਤ ਗੇਨ ਬਿਟਕੋਇਨ ਪੋਂਜ਼ੀ ਸਕੀਮ (Gain Bitcoin Ponzi scheme) ਦੇ ਮਾਸਟਰਮਾਈਂਡ Amit Bhardwaj ਤੋਂ 285 ਬਿਟਕੋਇਨ ਪ੍ਰਾਪਤ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਇਹ ਰਕਮ ਯੂਕਰੇਨ ਵਿੱਚ ਬਿਟਕੋਇਨ ਮਾਇਨਿੰਗ ਫਾਰਮ ਸਥਾਪਿਤ ਕਰਨ ਲਈ ਦਿੱਤੀ ਗਈ ਸੀ

By  Jasleen Kaur February 20th 2026 07:13 PM

Raj Kundra bail news: ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਕਾਰੋਬਾਰੀ Raj Kundra ਨੂੰ ਕਥਿਤ ਬਿਟਕੋਇਨ ਮਨੀ ਲਾਂਡਰਿੰਗ ਕੇਸ ਵਿੱਚ ਜ਼ਮਾਨਤ ਦੇ ਦਿੱਤੀ।

ਇਹ ਹੁਕਮ ਵਿਸ਼ੇਸ਼ ਜੱਜ ਆਰ.ਬੀ. ਰੋਟੇ (RB Rote) ਵੱਲੋਂ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਕੁੰਦਰਾ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਸੰਗਿਆਨ ਲੈਂਦਿਆਂ ਜਨਵਰੀ ਵਿੱਚ ਉਨ੍ਹਾਂ ਨੂੰ ਸਮਨ ਜਾਰੀ ਕੀਤਾ ਸੀ।

ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਕੁੰਦਰਾ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।

ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਦਲੀਲ ਦਿੱਤੀ ਕਿ Raj Kundra 2021 ਤੋਂ ਹੀ ED ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਵਕੀਲ ਦੇ ਅਨੁਸਾਰ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਜਾਂਚ ਏਜੰਸੀ ਕੋਲ ਪਹਿਲਾਂ ਹੀ ਮੌਜੂਦ ਹਨ, ਇਸ ਲਈ ਹਿਰਾਸਤੀ ਪੁੱਛਗਿੱਛ ਦੀ ਕੋਈ ਲੋੜ ਨਹੀਂ।

ਹਾਲਾਂਕਿ, ਅਦਾਲਤ ਨੇ ਚਾਰਜਸ਼ੀਟ ਦਾ ਸੰਗਿਆਨ ਲੈਂਦੇ ਸਮੇਂ ਕਿਹਾ ਸੀ ਕਿ ਗਵਾਹਾਂ ਦੇ ਬਿਆਨ ਅਤੇ ਹੋਰ ਸਬੂਤ ਪ੍ਰਾਇਮਾ ਫੇਸੀ (prima facie) ਇਹ ਦਰਸਾਉਂਦੇ ਹਨ ਕਿ ਕੁੰਦਰਾ ਅਤੇ ਦੁਬਈ-ਆਧਾਰਿਤ ਕਾਰੋਬਾਰੀ ਰਾਜੇਸ਼ ਸਤੀਜਾ PMLA ਅਧੀਨ ਦੰਡਨੀਯ ਅਪਰਾਧ ਵਿੱਚ ਸ਼ਾਮਲ ਹੋ ਸਕਦੇ ਹਨ।

ED ਦੇ ਦੋਸ਼

ED ਦੇ ਮੁਤਾਬਕ, ਕੁੰਦਰਾ ਨੇ ਕਥਿਤ ਗੇਨ ਬਿਟਕੋਇਨ ਪੋਂਜ਼ੀ ਸਕੀਮ (Gain Bitcoin Ponzi scheme) ਦੇ ਮਾਸਟਰਮਾਈਂਡ Amit Bhardwaj ਤੋਂ 285 ਬਿਟਕੋਇਨ ਪ੍ਰਾਪਤ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਇਹ ਰਕਮ ਯੂਕਰੇਨ ਵਿੱਚ ਬਿਟਕੋਇਨ ਮਾਇਨਿੰਗ ਫਾਰਮ ਸਥਾਪਿਤ ਕਰਨ ਲਈ ਦਿੱਤੀ ਗਈ ਸੀ।

ਏਜੰਸੀ ਦਾ ਕਹਿਣਾ ਹੈ ਕਿ ਭਾਵੇਂ ਇਹ ਪ੍ਰੋਜੈਕਟ ਅਮਲ ਵਿੱਚ ਨਹੀਂ ਆ ਸਕਿਆ, ਪਰ ਕੁੰਦਰਾ ਕੋਲ 285 ਬਿਟਕੋਇਨ ਬਰਕਰਾਰ ਰਹੇ, ਜਿਨ੍ਹਾਂ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਚਾਰਜਸ਼ੀਟ ਅਨੁਸਾਰ, ਕੁੰਦਰਾ ਨੇ ਆਪਣੇ ਆਪ ਨੂੰ ਸਿਰਫ mediator ਦੱਸਿਆ, ਪਰ ਇਸ ਗੱਲ ਨੂੰ ਸਾਬਤ ਕਰਨ ਲਈ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ। ਜਾਂਚ ਏਜੰਸੀ ਨੇ “Term sheet” ਨਾਂ ਦੇ ਇਕ ਸਮਝੌਤੇ ਦਾ ਵੀ ਜ਼ਿਕਰ ਕੀਤਾ ਹੈ, ਜੋ ਕੁੰਦਰਾ ਅਤੇ ਅਮਿਤ ਭਾਰਦਵਾਜ ਦੇ ਪਿਤਾ ਮਹੇਂਦਰ ਭਾਰਦਵਾਜ ਵਿਚਕਾਰ ਸਾਈਨ ਹੋਇਆ ਸੀ, ਜਿਸ ਨਾਲ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਹੁੰਦੇ ਹਨ।

ED ਨੇ ਇਹ ਵੀ ਕਿਹਾ ਕਿ ਸੱਤ ਸਾਲ ਬਾਅਦ ਵੀ ਕੁੰਦਰਾ ਵੱਲੋਂ ਪੰਜ ਵੱਖ-ਵੱਖ ਕਿਸ਼ਤਾਂ ਵਿੱਚ ਮਿਲੇ ਬਿਟਕੋਇਨ ਦੀ ਸਹੀ ਗਿਣਤੀ ਯਾਦ ਹੋਣਾ ਇਹ ਦਰਸਾਉਂਦਾ ਹੈ ਕਿ ਉਹ ਸਿਰਫ mediator ਨਹੀਂ ਸਗੋਂ ਲਾਭਪਾਤਰੀ ਮਾਲਕ ਸਨ।

ਇਸ ਤੋਂ ਇਲਾਵਾ, ਏਜੰਸੀ ਦਾ ਦੋਸ਼ ਹੈ ਕਿ 2018 ਤੋਂ ਕਈ ਮੌਕੇ ਮਿਲਣ ਦੇ ਬਾਵਜੂਦ ਕੁੰਦਰਾ ਨੇ ਉਹ ਵਾਲੇਟ ਐਡਰੈੱਸ ਨਹੀਂ ਦਿੱਤੇ ਜਿੱਥੇ 285 ਬਿਟਕੋਇਨ ਟਰਾਂਸਫਰ ਕੀਤੇ ਗਏ ਸਨ। ਉਨ੍ਹਾਂ ਵੱਲੋਂ ਆਈਫੋਨ X ਦੇ ਖਰਾਬ ਹੋਣ ਦਾ ਹਵਾਲਾ ਦਿੱਤਾ ਗਿਆ, ਜਿਸਨੂੰ ED ਨੇ ਸੰਭਾਵਿਤ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।

ਕਥਿਤ ਕ੍ਰਿਪਟੋਕਰੰਸੀ ਘੋਟਾਲੇ ਦੀ ਜਾਂਚ ਹਾਲੇ ਜਾਰੀ ਹੈ।

Related Post