Fri, Feb 20, 2026
Whatsapp

PSEB Class 8th Exam 2026: 8ਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ’ਚੋਂ ਤਿੰਨ ਸਵਾਲ ਗਾਇਬ , ਘਬਰਾਏ ਵਿਦਿਆਰਥੀ

PSEB Class 8th Exam 2026: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਲਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਦੀ ਪ੍ਰੀਖਿਆ ਦੌਰਾਨ ਪ੍ਰਸ਼ਨ ਨੰਬਰ 28, 29 ਅਤੇ 30 ਦਾ ਪੰਜਾਬੀ ਮਾਧਿਅਮ ਛਪਣੋਂ ਰਹਿ ਗਿਆ। ਇਸ ਕਾਰਨ ਸੂਬੇ ਦੇ ਕਈ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਵਿੱਚ ਭੰਬਲਭੂਸਾ ਅਤੇ ਵਿਦਿਆਰਥੀ ਘਬਰਾ ਗਏ

Reported by:  PTC News Desk  Edited by:  Shanker Badra -- February 20th 2026 03:55 PM
PSEB Class 8th Exam 2026: 8ਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ’ਚੋਂ ਤਿੰਨ ਸਵਾਲ ਗਾਇਬ , ਘਬਰਾਏ ਵਿਦਿਆਰਥੀ

PSEB Class 8th Exam 2026: 8ਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ’ਚੋਂ ਤਿੰਨ ਸਵਾਲ ਗਾਇਬ , ਘਬਰਾਏ ਵਿਦਿਆਰਥੀ

PSEB Class 8th Exam 2026:  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਲਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਦੀ ਪ੍ਰੀਖਿਆ ਦੌਰਾਨ ਪ੍ਰਸ਼ਨ ਨੰਬਰ 28, 29 ਅਤੇ 30 ਦਾ ਪੰਜਾਬੀ ਮਾਧਿਅਮ ਛਪਣੋਂ ਰਹਿ ਗਿਆ। ਇਸ ਕਾਰਨ ਸੂਬੇ ਦੇ ਕਈ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਵਿੱਚ ਭੰਬਲਭੂਸਾ ਅਤੇ ਵਿਦਿਆਰਥੀ ਘਬਰਾ ਗਏ। ਪ੍ਰੀਖਿਆ 'ਚ ਬੈਠੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਪੱਤਰ ਦੇ ਇੱਕ ਸੈੱਟ ਵਿੱਚੋਂ ਪੰਜ-ਪੰਜ ਅੰਕਾਂ ਵਾਲੇ ਤਿੰਨ ਸਵਾਲ ਗਾਇਬ ਸਨ। 

ਪ੍ਰਸ਼ਨ ਪੱਤਰ ਨੂੰ ਪੜ੍ਹਨ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰਾਂ ਵਿੱਚ ਡਿਊਟੀ ਦੇ ਰਹੇ ਅਧਿਆਪਕਾਂ ਨੂੰ ਇਸ ਗਲਤੀ ਬਾਰੇ ਦੱਸਿਆ ਗਿਆ। ਇੱਕ ਨਿਗਰਾਨ ਨੇ ਦੱਸਿਆ, "ਪ੍ਰਸ਼ਨ ਪੱਤਰ ਕੁੱਲ 80 ਅੰਕਾਂ ਦਾ ਹੁੰਦਾ ਹੈ, ਜਿਸ ਵਿੱਚ ਇੱਕ, ਦੋ ਜਾਂ ਤਿੰਨ ਅੰਕਾਂ ਵਾਲੇ ਛੋਟੇ ਸਵਾਲ ਅਤੇ ਪੰਜ ਅੰਕਾਂ ਵਾਲੇ ਤਿੰਨ ਸਵਾਲ ਹੁੰਦੇ ਹਨ। ਪੰਜਾਬੀ ਸੈੱਟ ਵਿੱਚੋਂ ਪੰਜ ਅੰਕਾਂ ਵਾਲੇ ਇਹ ਤਿੰਨੋਂ ਸਵਾਲ ਗਾਇਬ ਸਨ। ਇਸਦਾ ਮਤਲਬ ਹੈ ਕਿ ਵਿਦਿਆਰਥੀ 15 ਅੰਕਾਂ ਦਾ ਪੇਪਰ ਹੱਲ ਨਹੀਂ ਕਰ ਸਕੇ।


ਬਠਿੰਡਾ ਵਿਦਿਆਰਥੀਆਂ ਨੇ ਦੱਸਿਆ ਕਿ ਅਨੁਵਾਦ ਨਾ ਹੋਣ ਕਾਰਨ ਉਹਨਾਂ ਨੂੰ ਪ੍ਰਸ਼ਨਾਂ ਨੂੰ ਸਮਝਣ ਵਿੱਚ ਵਧੇਰੇ ਸਮਾਂ ਲੱਗਾ, ਜਿਸ ਨਾਲ ਉਹ ਖੱਜਲ-ਖੁਆਰ ਹੋਏ। ਹਾਲਾਂਕਿ ਬੋਰਡ ਦੀ ਅਕਾਦਮਿਕ ਸ਼ਾਖਾ ਨੇ ਤੁਰੰਤ ਨਿਗਰਾਨ ਅਮਲੇ ਨੂੰ ਹਦਾਇਤ ਦਿੱਤੀ ਕਿ ਅੰਗਰੇਜ਼ੀ ਜਾਂ ਹਿੰਦੀ ਵਿਚੋਂ ਉਕਤ ਪ੍ਰਸ਼ਨਾਂ ਦਾ ਪੰਜਾਬੀ ਅਨੁਵਾਦ ਕਰਕੇ ਪ੍ਰੀਖਿਆਰਥੀਆਂ ਨੂੰ ਨੋਟ ਕਰਵਾਇਆ ਜਾਵੇ। ਬੋਰਡ ਨੇ ਭਰੋਸਾ ਦਿਵਾਇਆ ਹੈ ਕਿ ਵਿਦਿਆਰਥੀਆਂ ਦੇ ਅੰਕਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।

ਜਿਸ ਤੋਂ ਬਾਅਦ ਕੁਝ ਪ੍ਰੀਖਿਆ ਕੇਂਦਰਾਂ ‘ਤੇ ਨਿਗਰਾਨ ਅਧਿਕਾਰੀਆਂ ਵੱਲੋਂ ਮੌਕੇ ‘ਤੇ ਹੀ ਅੰਗਰੇਜ਼ੀ/ਹਿੰਦੀ ਵਿੱਚ ਦਿੱਤੇ ਪ੍ਰਸ਼ਨਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਨੋਟ ਕਰਵਾਇਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਇਸ ਮੁੱਦੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਚੇਅਰਮੈਨ ਪੀ.ਐਸ.ਈ.ਬੀ. ਵੱਲੋਂ ਇਸ ਮਾਮਲੇ 'ਤੇ ਮੀਟਿੰਗ ਬੁਲਾਈ ਜਾ ਰਹੀ ਹੈ ਅਤੇ ਸਾਰੇ ਕੇਂਦਰ ਮੁਖੀਆਂ ਨੂੰ ਤੁਰੰਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਵਾਲੇ ਪ੍ਰਸ਼ਨ ਪੱਤਰਾਂ ਦੇ ਸੈੱਟਾਂ ਵਿੱਚੋਂ ਇਨ੍ਹਾਂ ਸਵਾਲਾਂ ਦਾ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ।

- PTC NEWS

Top News view more...

Latest News view more...

PTC NETWORK
PTC NETWORK