Fri, Feb 20, 2026
Whatsapp

Ludhiana 'ਚ ਫਲਾਈਓਵਰ 'ਤੇ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ

Ludhiana Car Bike Accident : ਕਾਰ ਸਵਾਰ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਸ਼ਖਸ ਦੋਹਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਮੌਕੇ 'ਤੇ ਪੁਲਿਸ ਪਹੁੰਚੀ ਪੁਲਿਸ ਨੇ ਇਸ ਪੂਰੇ ਹਾਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- February 20th 2026 04:04 PM
Ludhiana 'ਚ ਫਲਾਈਓਵਰ 'ਤੇ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ

Ludhiana 'ਚ ਫਲਾਈਓਵਰ 'ਤੇ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ

Ludhiana News : ਲੁਧਿਆਣਾ ਦੇ ਫਿਰੋਜ਼ਪੁਰ ਰੋਡ ਉੱਪਰ ਬਣੇ ਫਲਾਈ ਓਵਰ ਤੇ ਇੱਕ ਜਬਰਦਸਤ ਸੜਕੀ ਹਾਦਸਾ ਵਾਪਰਿਆ, ਜਿਸ ਹਾਦਸੇ  ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਇੱਕ ਗੰਭੀਰ ਜਖਮੀ ਹੋਇਆ। ਟੱਕਰ ਮੋਟਰਸਾਈਕਲ ਅਤੇ ਕਾਰ ਦੇ ਵਿੱਚ ਹੋਈ। ਕਾਰ ਦੇ ਵਿੱਚ ਤਿੰਨ ਲੋਕ ਸਵਾਰ ਦੱਸੇ ਗਏ ਹਨ। ਮੋਟਰਸਾਈਕਲ ਸਵਾਰ ਇੱਕ ਸ਼ਖਸ ਨੂੰ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਾਹਮਣੇ ਤੋਂ ਟੱਕਰ ਮਾਰੀ, ਜਿਸ ਨਾਲ ਕਾਰ ਸਵਾਰ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਸ਼ਖਸ ਦੋਹਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਮੌਕੇ 'ਤੇ ਪੁਲਿਸ ਪਹੁੰਚੀ ਪੁਲਿਸ ਨੇ ਇਸ ਪੂਰੇ ਹਾਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, 42 ਸਾਲਾ ਜਗਦੀਸ਼ ਕੁਮਾਰ, ਜੋ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਸਵਿਫਟ ਚਲਾ ਰਿਹਾ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਗੌਰਾਂਸ਼ ਵੀ ਟੱਕਰ ਵਿੱਚ ਮਰ ਗਿਆ। ਹਸਪਤਾਲ ਪਹੁੰਚਣ 'ਤੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰ ਵਿੱਚ ਸਵਾਰ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਹੈ। ਚਰਨਜੋਤ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


ਦੱਸ ਦਈਏ ਕਿ ਜਗਦੀਸ਼ ਕੁਮਾਰ ਇੱਕ ਕੰਪਨੀ ਵਿੱਚ ਕੋਰੀਅਰ ਬੁਆਏ ਵਜੋਂ ਕੰਮ ਕਰਦਾ ਸੀ। ਉਸਦੇ ਦੋ ਬੱਚੇ ਅਤੇ ਇੱਕ ਪਤਨੀ ਹੈ। ਉਹ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।

- PTC NEWS

Top News view more...

Latest News view more...

PTC NETWORK
PTC NETWORK