ਸਿਫ਼ਤ ਕੌਰ ਸਮਰਾ ਦਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸਨਮਾਨ

ਭੋਪਾਲ ਵਿੱਚ ISSF ਵਿਸ਼ਵ ਕੱਪ 2023 ਵਿੱਚ 50 ਮੀਟਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿਫ਼ਤ ਕੌਰ ਸਮਰਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ।

By  Jasmeet Singh April 2nd 2023 01:00 PM

ਬਠਿੰਡਾ: ਭੋਪਾਲ ਵਿੱਚ ISSF ਵਿਸ਼ਵ ਕੱਪ 2023 ਵਿੱਚ 50 ਮੀਟਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿਫ਼ਤ ਕੌਰ ਸਮਰਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਸਿਫ਼ਤ ਕੌਰ ਸਮਰਾ ਆਪਣੇ ਪਰਿਵਾਰ ਨਾਲ ਦਮਦਮਾ ਸਾਹਿਬ ਪੁੱਜੀ ਹੋਈ ਸੀ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨ ਮਿਲਣ 'ਤੇ ਜੇਤੂ ਖਿਡਾਰਣ ਨੇ ਮਾਣ ਮਹਿਸੂਸ ਕਰਦਿਆਂ ਆਪਣਾ ਅਗਲਾ ਨਿਸ਼ਾਨਾ ਵਿਸ਼ਵ ਕੱਪ ਜਿੱਤਣ ਨੂੰ ਦੱਸਿਆ ਹੈ। ਫਰੀਦਕੋਟ ਦੀ ਰਹਿਣ ਵਾਲੀ ਸਿਫ਼ਤ ਕੌਰ ਸਮਰਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭੋਪਾਲ ਵਿਖੇ ਮੁਕਾਬਲਾ ਕਾਫੀ ਸਖਤ ਸੀ ਪਰ ਉਸਦੀ ਮਿਹਨਤ ਰੰਗ ਲਿਆਈ। ਇਸ ਦੌਰਾਨ ਉਸ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, ਉਸ ਨੇ ਦੱਸਿਆ ਕਿ ਅਗਲੇ ਮੁਕਾਬਲਿਆਂ ਲਈ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ, ਉਸ ਦਾ ਨਿਸ਼ਾਨਾ ਵਿਸ਼ਵ ਕੱਪ ਜਿੱਤਣਾ ਹੈ, ਸਿਫ਼ਤ ਕੌਰ ਸਮਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਦੀ ਪ੍ਰਾਪਤੀ 'ਤੇ ਉਸਨੂੰ ਸਿਰਫ ਵਧਾਈਆਂ ਹੀ ਦਿੱਤੀਆਂ ਹਨ।

Related Post