Smriti Mandhana : ਵਿਆਹ ਕਰਵਾਉਣ ਜਾ ਰਹੀ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਸਮ੍ਰਿਤੀ ਮੰਧਾਨਾ, ਪਲਾਸ਼ ਮੁੱਛਲ ਨੇ ਕੀਤਾ ਪ੍ਰਪੋਜ਼, Video Viral
Smriti Mandhana : ਸੰਗੀਤਕਾਰ ਅਤੇ ਫਿਲਮ ਨਿਰਮਾਤਾ ਪਲਾਸ਼ ਮੁੱਛਲ ਅਤੇ ਸਮ੍ਰਿਤੀ ਮੰਧਾਨਾ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਇਸ ਤੋਂ ਪਹਿਲਾਂ, ਪਲਾਸ਼ ਮੁੱਛਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਪ੍ਰੇਮਿਕਾ ਸਮ੍ਰਿਤੀ ਮੰਧਾਨਾ ਨੂੰ ਇੱਕ ਗੋਡੇ 'ਤੇ ਪ੍ਰਪੋਜ਼ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਲਈ ਗਈ ਇਸ ਵੀਡੀਓ ਵਿੱਚ ਜੋੜਾ ਭਾਵੁਕ ਹੁੰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਆਪਣਾ ਪਿਆਰ ਦਿਖਾਉਂਦੇ ਦਿਖਾਈ ਦੇ ਰਹੇ ਹਨ। ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਲਈ ਦੱਸ ਦੇਈਏ ਕਿ ਕ੍ਰਿਕਟਰ ਸਮ੍ਰਿਤੀ ਮੰਧਾਨਾ 23 ਨਵੰਬਰ ਨੂੰ ਪਲਾਸ਼ ਮੁੱਛਲ ਨਾਲ ਵਿਆਹ ਕਰਨ ਜਾ ਰਹੀ ਹੈ।
ਪਲਾਸ਼ ਮੁੱਛਲ ਨੇ ਵਿਆਹ ਤੋਂ ਪਹਿਲਾਂ ਸਮ੍ਰਿਤੀ ਨੂੰ ਕੀਤਾ ਪ੍ਰਪੋਜ਼
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਪਲਾਸ਼ ਅਤੇ ਸਮ੍ਰਿਤੀ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਦਾਖਲ ਹੋਣ ਨਾਲ ਸ਼ੁਰੂ ਹੁੰਦੀ ਹੈ। ਸਮ੍ਰਿਤੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਜਿਵੇਂ ਹੀ ਉਹ ਅੱਖਾਂ ਤੋਂ ਪੱਟੀ ਹਟਾਉਂਦੀ ਹੈ, ਪਲਾਸ਼ ਆਪਣੇ ਗੋਡਿਆਂ ਭਾਰ ਉਸ ਨੂੰ ਪ੍ਰਪੋਜ਼ ਕਰਦਾ ਹੋਇਆ ਦਿਖਾਈ ਦਿੰਦਾ ਹੈ, ਉਸਨੂੰ ਗੁਲਾਬ ਦਾ ਗੁਲਦਸਤਾ ਅਤੇ ਇੱਕ ਹੀਰੇ ਦੀ ਅੰਗੂਠੀ ਭੇਟ ਕਰਦਾ ਹੈ। ਇਸ ਨਾਲ ਸਮ੍ਰਿਤੀ, ਹੈਰਾਨ ਅਤੇ ਖੁਸ਼ੀ ਦੇ ਹੰਝੂਆਂ ਵਿੱਚ ਡੁੱਬ ਜਾਂਦੀ ਹੈ।
- PTC NEWS