India Vs South Africa 2nd T20i Match : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਦੂਜਾ T-20 ਮੈਚ, ਜਾਣੋ ਕਿੱਥੇ ਦੇਖ ਸਕੋਗੇ ਮੈਚ ਦੀ ਲਾਈਵ ਸਟ੍ਰੀਮਿੰਗ
India Vs South Africa 2nd T20i Match : ਭਾਰਤ ਬਨਾਮ ਦੱਖਣੀ ਅਫਰੀਕਾ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ, ਵੀਰਵਾਰ, 11 ਦਸੰਬਰ ਨੂੰ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕਟਕ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਇਸ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਵਿਚਕਾਰ ਸਿਰਫ਼ ਇੱਕ ਦਿਨ ਦਾ ਫ਼ਰਕ ਹੈ, ਅਤੇ ਗਿੱਲ ਨੂੰ ਸਿੱਧਾ ਮੈਦਾਨ 'ਤੇ ਉਤਰਨਾ ਪਵੇਗਾ। ਭਾਰਤ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 101 ਦੌੜਾਂ ਨਾਲ ਹਰਾਇਆ ਸੀ, ਪਰ ਸਤੰਬਰ ਵਿੱਚ ਏਸ਼ੀਆ ਕੱਪ ਵਿੱਚ ਟੀ-20 ਟੀਮ ਵਿੱਚ ਵਾਪਸੀ ਤੋਂ ਬਾਅਦ ਗਿੱਲ ਦਾ ਔਸਤ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਵੀਰਵਾਰ, 11 ਦਸੰਬਰ ਨੂੰ ਖੇਡਿਆ ਜਾਵੇਗਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਕਿੱਥੇ ਹੋਵੇਗਾ?
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਹੋਵੇਗਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਇਹ ਮੈਚ ਕਿੰਨੇ ਵਜੇ ਸ਼ੁਰੂ ਹੋਵੇਗਾ?
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਹੋਵੇਗਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਲਾਈਵ ਕਿੱਥੇ ਦੇਖ ਸਕਦੇ ਹੈ?
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਸਟਾਰ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਜੀਓ ਹੌਟਸਟਾਰ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਐਨਰਿਕ ਨੌਰਟਜੇ, ਲੂਥੋ ਸਿਪਾਮਲਾ, ਲੁੰਗੀ ਐਨਗਿਡੀ, ਰੀਜ਼ਾ ਹੈਂਡਰਿਕਸ, ਕੋਰਬਿਨ ਬੋਸ਼, ਓਏ ਲੀਨਡੇਨ, ਓਏ ਲੀਨਡੇਨ, ਬਾਰਬੀਨ ਟੋਸ਼, ਓ. ਮਫਾਕਾ।
ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਯਾਦਵ।
ਇਹ ਵੀ ਪੜ੍ਹੋ : Cricketer Smriti Mandhana ਅਤੇ ਸੰਗੀਤਕਾਰ ਪਲਾਸ਼ ਮੁੱਛਲ ਦਾ ਟੁੱਟਿਆ ਵਿਆਹ, ਸਮ੍ਰਿਤੀ ਨੇ ਦੱਸਿਆ ਅਸਲ ਸੱਚ
- PTC NEWS